ਕ੍ਰਿ- ਸਿਰ ਮੁੰਡਣਾ. ਝੰਡ ਲਾਹੁਣੀ। ੨. ਭਾਵ- ਕਿਸੇ ਨੂੰ ਧੋਖੇ ਨਾਲ ਠਗਣਾ.
ਸੰਗ੍ਯਾ- ਨਿਸ਼ਾਨ. ਧੁਜਾ। ੨. ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਥਾਣਾ ਬਢਾਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸੁਚਾਨ ਤੋਂ ਸੱਤ ਮੀਲ ਈਸ਼ਾਨ ਕੋਣ ਅਤੇ ਝੋਰੜ ਤੋਂ ਛੀ ਕੋਹ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਂਦੇ ਵਿਰਾਜੇ ਹਨ. ਪਿੰਡ ਦੇ ਲਹਿੰਦੇ ਵੱਲ ਗੁਰਦ੍ਵਾਰਾ ਹੈ. ਰਿਆਸਤ ਪਟਿਆਲੇ ਤੋਂ ੩੨੫ ਰੁਪਯੇ ਸਾਲਾਨਾ ਜਾਗੀਰ ਹੈ. ਪੁਜਾਰੀ ਉਦਾਸੀ ਸਾਧੁ ਹੈ। ੩. ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੪. ਸਿਆਣੇ ਪਿੰਡ (ਜਿਲਾ ਕਰਨਾਲ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਨਾਨਕ ਦੇਵ ਦਾ ਸਿੱਖ ਮਹਾ ਆਤਮਗ੍ਯਾਨੀ ਅਤੇ ਉਪਕਾਰੀ ਸੀ.¹ ਇਹ ਜਗਤਗੁਰੂ ਦੇ ਨਾਲ ਕੁਝ ਕਾਲ ਯਾਤ੍ਰਾ ਵਿੱਚ ਭੀ ਰਿਹਾ ਹੈ. ਇਸ ਦੀ ਔਲਾਦ ਨੇ ਸੰਮਤ ੧੭੫੯ ਵਿੱਚ ਕਲਗੀਧਰ ਤੋਂ ਅਮ੍ਰਿਤ ਛਕਿਆ. ਦਸ਼ਮੇਸ ਦਾ ਬਖ਼ਸ਼ਿਆ ਖੰਡਾ ਹੁਣ ਉਨ੍ਹਾਂ ਪਾਸ ਮੌਜੂਦ ਹੈ। ੫. ਦੇਖੋ, ਝੰਡਾ ਭਾਈ.
ਗੁਰਦ੍ਵਾਰੇ ਦਾ ਨਿਸ਼ਾਨ. ਅਕਾਲੀਧੁਜਾ. ਸਤਿਗੁਰੂ ਦਾ ਨਿਸ਼ਾਨ. ਨਿਸ਼ਾਨ ਦਾ ਰਿਵਾਜ ਛੀਵੇਂ ਗੁਰੂ ਸਾਹਿਬ ਤੋਂ ਹੋਇਆ ਹੈ. ਪੰਜ ਸਤਿਗੁਰਾਂ ਵੇਲੇ ਝੰਡਾ ਸਾਹਿਬ ਨਹੀਂ ਹੁੰਦਾ ਸੀ। ੨. ਰਿਆਸਤ ਕਪੂਰਥਲਾ, ਥਾਣਾ ਫਗਵਾੜੇ ਦੇ ਪਿੰਡ "ਚੱਕਪ੍ਰੇਮਾ" ਤੋਂ ਪੱਛਮ ਦਿਸ਼ਾ ਇੱਕ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ "ਝੰਡਾਸਾਹਿਬ" ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਵਿਰਾਜੇ ਹਨ. ਪਿੱਪਲ ਦੇ ਬਿਰਛ ਪਾਸ ਇੱਕ ਖ਼ਸਤਾਹਾਲ ਥੜਾ ਹੈ. ਪੁਜਾਰੀ ਕੋਈ ਨਹੀਂ. ਇਹ ਰੇਲਵੇ ਸਟੇਸ਼ਨ ਫਗਵਾੜੇ ਤੋਂ ਈਸ਼ਾਨ ਕੋਣ ਚਾਰ ਮੀਲ ਦੇ ਕ਼ਰੀਬ ਹੈ.
ਭੰਗੀ ਮਿਸਲ ਦਾ ਮੁਖੀਆ ਇੱਕ ਪ੍ਰਤਾਪੀ ਸਿੱਖ ਸਰਦਾਰ, ਜੋ ਹਰੀਸਿੰਘ ਦਾ ਪੁਤ੍ਰ ਸੀ. ਦੇਖੋ, ਭੰਗੀ.
nan
nan
nan
nan
ਅਮ੍ਰਿਤਸਰ ਜੀ ਦੀ ਦਰਸ਼ਨੀ ਡਿਹੁਡੀ ਅੱਗੇ ਉਹ ਬੁੰਗਾ, ਜਿੱਥੇ ਦੋ ਉੱਚੇ ਸੁਨਹਿਰੀ ਨਿਸ਼ਾਨ ਖੜੇ ਹਨ. ਇੱਥੇ ਪਹਿਲਾਂ ਸਨ ੧੭੭੫ ਵਿੱਚ ਬ੍ਰਹਮਬੂਟੇ ਦੇ ਉਦਾਸੀ ਸੰਤਾਂ ਨੇ ਨਿਸ਼ਾਨ ਖੜਾ ਕੀਤਾ ਸੀ ਜੋ ਸਨ ੧੮੪੧ ਵਿੱਚ ਝੱਖੜ ਨਾਲ ਡਿਗ ਪਿਆ. ਇਹ ਝੰਡਾ ਸਰੋਵਰ ਵਿੱਚ ਪੁਲ ਦੇ ਨਾਲ ਰੱਖ ਦਿੱਤਾ ਗਿਆ. ਫੇਰ ਇੱਕ ਨਿਸ਼ਾਨ ਮਹਾਰਾਜਾ ਸ਼ੇਰ ਸਿੰਘ ਨੇ ਦੂਜਾ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਲਵਾਇਆ. ਦੋਵੇਂ ਝੰਡੇ ਵਿੱਚੋਂ ਲੋਹੇ ਦੇ ਉਪਰੋਂ ਤਾਂਬੇ ਦੇ ਸਨਹਿਰੀ ਪੱਤਰਿਆਂ ਨਾਲ ਮੜ੍ਹੇ ਹੋਏ ਹਨ.#ਇਹ ਬੁੰਗਾ ਨਵੇਂ ਸਿਰੇ ਕਾਰਸੇਵਾ ਦੇ ਵੇਲੇ ਸਨ ੧੯੨੩ ਵਿੱਚ ਬਣਾਇਆ ਗਿਆ ਹੈ.
ਬਾਬਾ ਬੁੱਢਾ ਜੀ ਦਾ ਪੜੋਤਾ ਭਾਈ ਝੰਡਾ ਜੀ, ਜਿਸ ਦੀ ਬਾਬਤ "ਦਬਿਸਤਾਨੇ ਮਜਾਹਬ" ਦੇ ਕਰਤਾ ਨੇ ਲਿਖਿਆ ਹੈ ਕਿ ਗੁਰੂ ਦਾ. ਹੁਕਮ ਮੰਨਣ ਵਿੱਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਹੈ. ਇੱਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸ੍ਵਭਾਵਿਕ ਭਾਈ ਝੰਡੇ ਨੂੰ ਆਖਿਆ ਕਿ ਇੱਥੇ ਠਹਿਰੋ, ਗੁਰੂ ਸਾਹਿਬ ਬਾਗ਼ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ. ਭਾਈ ਝੰਡਾ ਤਿੰਨ ਦਿਨ ਅਡੋਲ ਉੱਥੇ ਹੀ ਖੜਾ ਰਿਹਾ. ਪਤਾ ਲੱਗਣ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਾਇਆ। ੨. ਦੇਖੋ, ਬੁੱਢਾ ਬਾਬਾ.
nan
nan