Meanings of Punjabi words starting from ਧ

ਸੰਗ੍ਯਾ- ਧੀਰਜ. ਚਿੱਤ ਦੀ ਦ੍ਰਿੜ੍ਹਤਾ. "ਅੰਦਰਿ ਧੀਰਕ ਹੋਇ ਪੂਰਾ ਪਾਇਸੀ." (ਵਾਰ ਗੂਜ ੧. ਮਃ ੩) ੨. ਧਰਵਾਸਾ. ਦਿਲਾਸਾ. "ਭਾਵੈ ਧੀਰਕ ਭਾਵੈ ਧਕੇ." (ਆਸਾ ਮਃ ੧) "ਜਾਕੀ ਧੀਰਕ ਇਸੁ ਮਨਹਿ ਸਧਾਰੇ." (ਸੂਹੀ ਮਃ ੫) ੩. ਵਿ- ਧੀਰਜ ਕਰਨ ਵਾਲਾ. ਧੈਰ੍‍ਯ ਕਰਤਾ. "ਧੀਰਕ ਹਰਿ ਸਾਬਾਸਿ." (ਮਾਰੂ ਮਃ ੪)


ਸੰ. ਧੈਯਰ੍‍ਯ. ਸੰਗ੍ਯਾ- ਚਿੱਤ ਦਾ ਟਿਕਾਉ. ਕਲੇਸ਼ ਵਿੱਚ ਮਨ ਦੀ ਇਸ੍‌ਥਿਤਿ. "ਧੀਰਜ ਮਨਿ ਭਏ ਹਾਂ." (ਆਸਾ ਮਃ ੫) "ਧੀਰਜੁ ਜਸੁ ਸੋਭਾ ਤਿਹ ਬਨਿਆ." (ਬਾਵਨ)


ਧੈਰ੍‍ਯ ਧੁਰ੍‍ਯ. ਧੀਰਯ ਦਾ ਮੋਢੀ. "ਜਿਸੁ ਧੀਰਜੁ ਧੁਰਿ ਧਵਲੁ." (ਸਵੈਯੇ ਮਃ ੩. ਕੇ ) ਜਿਸ ਨੇ ਧਵਲ (ਪ੍ਰਿਥਿਵੀ ਚੱਕਣ ਵਾਲੇ ਬੈਲ) ਨੂੰ ਧੀਰਯਧਾਰੀ ਕੀਤਾ ਹੈ.


ਸੰ. ਵਿ- ਪਵਿਤ੍ਰਾਤਮਾ. ਸ਼ਾਂਤ ਹੈ ਜਿਸ ਦਾ ਮਨ.


ਸੰ. ਸੰਗ੍ਯਾ- ਧੀਰਯ (ਧੈਰ੍‍ਯ) ਭਾਵ. ਮਨ ਦੀ ਕ਼ਾਇਮੀ। ੨. ਚੰਚਲਤਾ ਦਾ ਅਭਾਵ. ਗੰਭੀਰਤਾ.