Meanings of Punjabi words starting from ਭ

ਦੇਖੋ, ਭਵਿਸ਼੍ਯਤ ਪੁਰਾਣ.


ਸੰ. ਭਵਨ੍‌. ਹੋਇਆ ਹੋਇਆ. "ਅਭੈਭਵਿਤ ਭੋਗੈ ਭਵਭੋਗੂ." (ਨਾਪ੍ਰ) ਨਿਰਭੈ ਹੋਇਆ ਸੰਸਾਰ ਦੇ ਭੋਗ ਭੋਗਦਾ ਹੈ.


ਵਿ- ਭਵੇਂ ਹੋਏ ਅੰਗਾਂ ਵਾਲਾ. ਭੈਂਗਾ. ਜਿਸ ਦੀ ਅੱਖ ਟੇਢੀ ਹੋਵੇ. ਟੇਢਾ ਝਾਕਣ ਵਾਲਾ.


ਵਿ- ਫਿਰੀ (ਉਲਟੀ) ਹੋਈ. ਭੌਂ ਗਈ. ਵਿਪਰੀਤ ਹੋਈ. "ਨਾਨਕ ਵਿਣੁ ਸਤਿਗੁਰੁ ਮਤਿ ਭਵੀ." (ਮਃ ੩. ਵਾਰ ਮਾਰੂ ੧) ੨. ਸੰਗ੍ਯਾ- ਭਵਾ ਭਵਾਨੀ. "ਭਵੀ ਭਾਰਗਵੀਯੰ." (ਚੰਡੀ ੨)


ਹੋਏ ਪ੍ਰਾਪਤ ਭਏ. (ਭੂ ਹੋਣਾ). "ਜਾਣਾ ਲਖ ਭਵੇ." (ਮਃ ੫. ਵਾਰ ਮਾਰੂ ੨)