Meanings of Punjabi words starting from ਲ

ਲਵਣ ਦੈਤ ਦਾ ਵੈਰੀ ਸ਼ਤ੍ਰੁਘਨ। ੨. ਨੇਂਬੂ. ਨੇਂਬੂ ਲੂਣ ਦਾ ਰਸ ਮੱਠਾ ਕਰ ਦਿੰਦਾ ਹੈ. "ਅਧਿਕ ਲੋਨ ਕੀ ਦਾਰ ਮੇ ਜ੍ਯੋਂ ਨਿੰਬੂਰਸ ਡਾਰ." (ਵ੍ਰਿੰਦ)


ਲਵਣ- ਉਦਧਿ. ਖਾਰੇ ਪਾਣੀ ਦਾ ਸਮੁੰਦਰ.


ਦੇਖੋ, ਲਵਣ। ੨. ਸੰ. ਕੱਟਣਾ. ਤਰਾਸ਼ਣਾ. ਮੁੱਛਣਾ.


ਕ੍ਰਿ- ਲਗਾਉਣਾ. ਲਾਉਣਾ. "ਪ੍ਰੀਤਿ ਸੋਂ ਕੰਠ ਕਰ੍ਯੋ ਲਵਨਾ." (ਨਾਪ੍ਰ) ੨. ਸੰਗ੍ਯਾ- ਲਵਨਾਸੁਰ ਦਾ ਸੰਖੇਪ. ਦੇਖੋ, ਲਵਣ ੬.


ਦੇਖੋ, ਲਵਣ ੬.


ਦੇਖੋ, ਲਹੌਰ. "ਲਵਪੁਰ ਮਹਿਂ ਇਸ ਕੇ ਸੰਗ ਜਾਇ." (ਗੁਪ੍ਰਸੂ)


ਸੰ. ਬਹੁਤ ਥੋੜੀ ਮਿਕਦਾਰ। ੨. ਥੋੜਾ ਜੇਹਾ ਸੰਬੰਧ (ਲਗਾਉ).