Meanings of Punjabi words starting from ਸ

ਮਾਲਵੇ ਵਿੱਚ ਸੁਨੀਅਰ ਪਿੰਡ ਦਾ ਵਸਨੀਕ ਡੋਗਰ, ਜੋ ਦਸ਼ਮੇਸ਼ ਜੀ ਦੇ ਸੁਨੀਅਰ ਪਧਾਰਨ ਸਮੇਂ ਸੇਵਾ ਵਿੱਚ ਦੁੱਧ ਲੈ ਕੇ ਹਾਜਿਰ ਹੋਇਆ ਸੀ.


ਦੇਖੋ, ਸਮਾਉਣਾ- ਸਮਾਇਆ. "ਸੰਮਾਇ ਪੂਰਨ ਪੁਰਖ ਕਰਤੇ." (ਵਡ ਛੰਤ ਮਃ ੫)


ਦੇਖੋ, ਸਮਾਨ. "ਬੈਰੀ ਮੀਤ ਹੋਏ ਸੰਮਾਨ." (ਭੈਰ ਮਃ ੫) "ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ." (ਮਾਰੂ ਜੈਦੇਵ) ੨. ਸੰ. सम्मान ਆਦਰ. ਦੇਖੋ, ਸਨਮਾਨ.


ਦੇਖੋ, ਸੰਮਾਨ। ੨. ਦੇਖੋ, ਸਾਮਾਨ੍ਯਾ.


ਸਮ- ਮਾਨੈ. ਤੁੱਲ ਜਾਣਦਾ ਹੈ. ਦੇਖੋ, ਮੇਰੈ ਸੰਮਾਨੈ। ੨. ਸਨਮਾਨੈ. ਸਨਮਾਨ ਕਰਦਾ ਹੈ.


ਕ੍ਰਿ- ਸੰਭਾਲਨਾ. ਸ਼ਾਂਭਣਾ। ੨. ਸਿਮਰਨ ਕਰਨਾ. ਯਾਦ ਕਰਨਾ. "ਜਿਉ ਬਾਰਿਕ ਮਾਤਾ ਸੰਮਾਰੇ." (ਮਾਝ ਮਃ ੫) "ਆਗੇ ਤੇ ਨ ਸੰਮਾਰਾ." (ਸੂਹੀ ਕਬੀਰ)


ਦੇਖੋ, ਸੰਭਾਲ.


ਸੰਭਾਲਨਾ. ਸਾਂਭਣਾ। ੨. ਚੇਤੇ ਕਰਨਾ.#ਸਿਮਰਨ ਕਰਨਾ. "ਗੁਰੂ ਦੁਆਰੈ ਹੋਇਕੈ ਸਾਹਿਬ ਸੰਮਾਲੇਹੁ." (ਵਾਰ ਬਿਹਾ ਮਃ ੩) "ਦੁਖ ਭੀ ਸੰਮਾਲਿਓਇ." (ਵਾਰ ਸੂਹੀ ਮਃ ੨) "ਸੇਵਨ ਸਾਈ ਆਪਣਾ ਨਿਤ ਉਠਿ ਸੰਮਾਲੰਨਿ." (ਵਾਰ ਸੂਹੀ ਮਃ ੩)


ਸੰਭਾਲਦੇ ਹਨ. ਸਿਮਰਨ (ਚੇਤੇ) ਕਰਦੇ ਹਨ. "ਜੇ ਨਿਤ ਉਠਿ ਸੰਮਾਲੇਨ." (ਵਾਰ ਗਉ ੧. ਮਃ ੪)