Meanings of Punjabi words starting from ਸ

ਦੇਖੋ, ਸੰਮ। ੨. ਕ੍ਰਿ. ਵਿ- ਸੌਂਕੇ. ਸ਼ਯਨ ਕਰਕੇ. "ਚਾਰਿ ਗਵਾਇਆ ਸੰਮਿ." (ਸ. ਫਰੀਦ).


ਸੰ. ਸ਼ਮ੍ਯਾ. ਸੰਗ੍ਯਾ- ਆਧਾਰ. ਟੇਕ। ੨. ਵੈਰਾਗਣ. ਇੱਕ ਪ੍ਰਕਾਰ ਦੀ ਟਿਕਟਿਕੀ, ਜਿਸ ਉੱਤੇ ਬਾਹਾਂ ਰੱਖਕੇ ਸਾਧੁ ਬੈਠਦੇ ਹਨ. "ਸਗਲੀ ਜੋਤਿ ਹਮਾਰੀ ਸੰਮਿਆ." (ਆਸਾ ਮਃ ੧)


ਇਸ ਦਾ ਨਾਉਂ ਹੁਣ ਸਮੀਰ ਪ੍ਰਸਿੱਧ ਹੈ. ਇਹ ਭਟਿੰਡੇ ਤੋਂ ਪੰਜ ਕੋਹ ਦੀ ਵਿੱਥ ਤੇ ਹੈ. ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਕਲਗੀਧਰ ਜੀ ਭਟਿੰਡੇ ਤੋਂ ਚਲਕੇ ਇੱਥੇ ਵਿਰਾਜੇ ਹਨ. "ਉਲਁਘ ਪੰਥ ਕੇਤਕ ਜਬ ਆਏ, ਡੇਰਾ ਸੰਮੀ ਗ੍ਰਾਮ ਸੁਪਾਏ." (ਗੁਪ੍ਰਸੂ) ਇਸ ਥਾਂ ਹੁਣ ਗੁਰੁਦ੍ਵਾਰਾ ਹੈ. ਸੰਮੀ ਤੋਂ ਚਲਕੇ ਦਸ਼ਮੇਸ਼ ਜੀ ਦਮਦਮੇ ਪਧਾਰੇ ਹਨ.


ਸੰ. ਕ੍ਰਿ. ਵਿ- ਮੂੰਹ ਦੇ ਸਾਮ੍ਹਣੇ. ਅੱਗੇ. ਸਨਮੁਖ.


ਦੇਖੋ, ਸੰਖੀਆ.


ਦੇਖੋ, ਟਾਲ੍ਹੀਆਂ ਫੱਤੂ ਸੰਮੂ ਕੀ.


ਕ੍ਰਿ. ਵਿ- ਸੰਭਲਕੇ. ਸਾਵਧਾਨਤਾ ਨਾਲ."ਸੰਮ੍ਹਲਿ ਬੁਕ ਭਰੀ." (ਸ. ਫਰੀਦ).


ਵਿ- ਸੰਭਾਲਿਆ ਕਬਜ਼ੇ ਕੀਤਾ। ਮੱਲਿਆ. "ਸੰਮ੍ਹਲਿਆ ਸਚੁ ਥਾਨੁ." (ਸੂਹੀ ਛੰਤ ਮਃ ੫)