Meanings of Punjabi words starting from ਸ

ਦੇਖੋ, ਸਮਰਥ. "ਕਰਹਿ ਕਹਾਣੀਆ ਸੰਮ੍ਰਥ ਕੰਤ ਕੀਆਹ." (ਸ੍ਰੀ ਮਃ ੧) "ਐਸਾ ਸੰਮ੍ਰਥੁ ਹਰਿ ਜੀਉ ਆਪਿ." (ਰਾਮ ਮਃ ੫) "ਸੰਮ੍ਰਿਥ ਪੁਰਖ ਅਪਾਰ." (ਸਵਾ ਮਃ ੫)


ਸੰ. ਵਿ- ਚੰਗੀ ਤਰਾਂ ਬੰਨ੍ਹਿਆ ਹੋਇਆ। ੨. ਧਰਮ ਦੇ ਨਿਯਮਾਂ ਵਿੱਚ ਬੱਧਾ। ੩. ਜਿਸ ਨੇ ਮਨ ਇੰਦ੍ਰੀਆਂ ਨੂੰ ਕਾਬੂ ਰੱਖਿਆ ਹੈ. ਸੰਯਤਾਤਮਾ.


ਦੇਖ, ਸੰਜਮ.


ਸੰ. ਸੰਗ੍ਯਾ- ਧਰਮਰਾਜ ਦੀ ਪੁਰੀ, ਜਿਸ ਥਾਂ ਚੰਗੀ ਤਰਾਂ ਪ੍ਰਾਣੀ ਬੰਨ੍ਹਿਆ ਜਾਂਦਾ ਹੈ.


ਧਰਮਰਾਜ. ਦੇਖੋ, ਸੰਯਮਨੀ.


ਦੇਖੋ, ਸੰਜਮੀ.


ਸੰ. ਸੰਯੁਕ੍ਤ. ਵਿ- ਸਾਥ. ਸਹਿਤ। ੨. ਜੁੜਿਆ ਹੋਇਆ. ਸਾਥ ਲੱਗਿਆ.


ਦੇਖੋ, ਸੰਜੁਤ.


ਇੱਕ ਛੰਦ. ਇਸ ਦਾ ਨਾਉਂ "ਅੜੂਹਾ" ਅਤੇ "ਪ੍ਰਿਯਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ. ਸ਼, ਜ, ਜ, ਗ, , , , .#ਉਦਾਹਰਣ-#ਪੁਨ ਬੇਣ ਰਾਜ ਮਹੇਸ਼ ਭ੍ਯੋ,#ਜਿਨ ਡੰਡ ਕਾਹੁਨ ਤੇ ਲਯੋ,#ਜਿਯ ਭਾਂਤ ਭਾਂਤ ਸੁਖੀ ਨਰਾ,#ਅਤਿ ਗਰ੍‍ਬ ਸੋ ਛੁਟਕ੍ਯੋ ਧਰਾ. (ਬੇਨਰਾਜ)#ਦੇਖੋ, ਬੇਲੀ ਬਿਦ੍ਰੁਮ ਦਾ ਰੂਪ ਅ.


ਦੇਖੋ, ਸੰਜੋਗ.


ਦੇਖੋ, ਸੰਜੋਗੀ.