Meanings of Punjabi words starting from ਸ

ਸੰ. ਸੰਗ੍ਯਾ- ਚੰਗੀ ਤਰਾਂ ਜੋੜਨ ਦੀ ਕ੍ਰਿਯਾ। ੨. ਜੋਤਣਾ. ਬੈਲ ਘੋੜੇ ਆਦਿ ਦਾ ਹਲ ਗੱਡੀ ਆਦਿ ਨਾਲ ਜੋੜਨਾ.


ਸੰ. ਸੰਲਗ੍ਨ. ਵਿ- ਸਾਥ ਲੱਗਿਆ ਹੋਇਆ. ਮਿਲਿਆ ਹੋਇਆ. "ਸੰਲਗਨ ਸਭ ਸੁਖ ਛਤ੍ਰ." (ਮਾਰੂ ਅਃ ਮਃ ੫)


ਸੰ. ਸੰਗ੍ਯਾ- ਚੰਗੀ ਤਰਾਂ ਲੈ ਜਾਣ ਦੀ ਕ੍ਰਿਯਾ। ੨. ਹੱਕਣਾ। ੩. ਸਵਾਰੀ। ੪. ਜਹਾਜ.


ਸੰ. संवत- संवत्सर ਸਾਲ. ਵਰ੍ਹਾ. ਸਨ (ਸਿਨ). ਵਰ੍ਸ.#(ੳ) ਦੇਖੋ, ਈਸਵੀ ਸਨ.#(ਅ) ਦੇਖੋ, ਸ਼ਕ ਸੰਵਤ. ਦਖੋ, ਸਾਲਿਵਾਹਨ.#(ੲ) ਦੇਖੋ, ਹਿਜਰੀ ਸਨ. ਦੇਖੋ, ਮੁਹੰਮਦ.#(ਸ) ਦੇਖੋ, ਵਰਸ.#(ਹ) ਦੇਖੋ, ਵਿਕ੍ਰਮੀ ਸੰਵਤ. ਦੇਖੋ, ਵਿਕ੍ਰਮਾਦਿਤ੍ਯ.


ਦੇਖੋ, ਸੰਬਾਹਨ.