Meanings of Punjabi words starting from ਸ

ਸੰ. स्थाणु ਵਿ- ਕਾਇਮ ਰਹਿਣ ਵਾਲਾ। ੨. ਸੰਗ੍ਯਾ- ਸ਼ਿਵ, ਜੋ ਚਲਾਇਮਾਨ ਨਹੀਂ ਹੁੰਦਾ। ੩. ਅਚਲ ਬ੍ਰਹਮ। ੪. ਠੂਠ. ਖੁੰਢ.


ਦੇਖੋ, ਅਸਥਾਨ. "ਦੁਰਗਮ ਸ੍‍ਥਾਨ ਸੁਗਮੰ." (ਸਹਸ ਮਃ ੫)


ਦੇਖੋ, ਚਿਤ੍ਰ ਅਲੰਕਾਰ ਦਾ ਅੰਗ (ਅ)


ਸੰ. स्थानिन् ਵਿ- ਥਾਉਂ ਵਾਲਾ। ੨. ਮੁਕਾਮੀ.


ਸੰ. ਵਿ- ਠਹਿਰਾਉਣ ਵਾਲਾ. ਟਿਕਾਉਣ ਵਾਲਾ. ਸ੍‍ਥਾਪਨ ਕਰਤਾ.


ਸੰ. ਸੰਗ੍ਯਾ- ਥਾਪਣਾ. ਠਹਿਰਾਉਣਾ. ਕਾਇਮ ਕਰਨਾ. ਰੱਖਣਾ. ਧਾਰਨਾ.


ਸੰ. स्थायिन् ਵਿ- ਠਹਿਰਨ ਵਾਲਾ. ਕਾਇਮ. ਦੇਖੋ, ਸ੍‍ਥਾ.


ਦੇਖੋ, ਅਸਥਾਈ ਭਾਵ ਅਤੇ ਭਾਵ ਸ਼ਬਦ.


ਦੇਖੋ, ਥਾਲ.


ਦੇਖੋ, ਥਾਲੀ.