nan
ਸੰ. ਵਿ- ਬਹੁਤ ਚਤੁਰ ਵਡਾ ਹੋਸ਼ਿਆਰ.
ਸੰ. ਸੰਗ੍ਯਾ- ਚੰਦਨ. "ਬੀਰਨ ਕੇ ਤਨ ਚੀਰ ਪਟੀਰ ਸੇ." (ਚੰਡੀ ੧) "ਪੁਸਪ ਕਪੂਰ ਪਟੀਰ ਘਨੇਰਾ."(ਨਾਪ੍ਰ) ੨. ਕਾਮਦੇਵ। ੩. ਚਾਤਕ. ਪਪੀਹਾ। ੪. ਬੱਦਲ. ਮੇਘ। ੫. ਵੰਸ਼ਲੋਚਨ। ੬. ਉਦਰ, ਢਿੱਡ। ੭. ਕਪਿੱਥ. ਕੈਥ ਬਿਰਛ। ਬੋਹੜ. ਵਟ। ੯. ਚਾਲਨੀ. ਛਾਲਣੀ.
ਸੰਗ੍ਯਾ- ਪੱਟ. ਰੇਸ਼ਮ। ੨. ਰੇਸ਼ਮੀ ਵਸਤ੍ਰ. "ਜਿਨ ਪਟੁ ਅੰਦਰਿ, ਬਾਹਰਿ ਗੁਦੜੁ." (ਵਾਰ ਆਸਾ) "ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ." (ਸ. ਫਰੀਦ) ੩. ਸੰਜੋਆ. ਕਵਚ. "ਅਭੈ ਪਟੁ ਰਿਪੁ ਮਧ ਤਿਹ." (ਸਵੈਯੇ ਮਃ ੩. ਕੇ) ੪. ਸੰ. ਪਟੁ. ਵਿ- ਚਤੁਰ. ਹੋਸ਼ਿਆਰ। ੫. ਨਿਪੁਣ. ਪ੍ਰਵੀਣ. ਤਾਕ। ੬. ਛਲੀਆ। ੭. ਰੋਗਰਹਿਤ. ਨਰੋਆ। ੮. ਤਿੱਖਾ। ੯. ਸੁੰਦਰ। ੧੦. ਸੰਗ੍ਯਾ- ਨਮਕ. ਲੂਣ। ੧੧. ਜੀਰਾ. ਜੀਰਕ। ੧੨. ਕਰੇਲਾ। ੧੩. ਚੀਨੀ ਕਪੂਰ.
ਦੇਖੋ, ਪਟਕਾ.
ਸੰ. ਸੰਗ੍ਯਾ- ਚਤੁਰਾਈ। ੨. ਹੋਸ਼ਿਆਰੀ। ੩. ਚਾਲਾਕੀ।
ਸੰਗ੍ਯਾ- ਉਂਨੀ ਮੋਟਾ ਵਸਤ੍ਰ। ੨. ਵਿ- ਪੁੱਟਣ ਵਾਲਾ। ੩. ਘਰਖੋਊ.
ਸੰਗ੍ਯਾ- ਪੱਟ (ਰੇਸ਼ਮ) ਦਾ ਵਪਾਰ ਕਰਨ ਵਾਲਾ। ੨. ਪੱਟ ਦੀ ਵਸਤੂ ਬਣਾਉਣ ਵਾਲਾ. "ਸ਼ਾਹਜਹਾਂਪੁਰ ਮੇ ਹੁਤੀ ਇਕ ਪਟੂਆ ਕੀ ਨਾਰਿ." ( ਚਰਿਤ੍ਰ ੪੧) ੩. ਰੇਸ਼ਮ ਦਾ ਕੀੜਾ।
nan