Meanings of Punjabi words starting from ਫ

ਵਿ- ਫਿਰਣ ਵਾਲਾ. ਵਿਮੁਖ. "(ਫਿਰਾਹੂਨ ਪ੍ਰਭੂ ਤੇ ਭਏ ਬਹੁ ਪਾਇ ਸਜਾਈ." (ਗੁਪ੍ਰਸੂ) ੨. ਦੇਖੋ, ਫਰਊਨ.


ਅ਼. [فِراق] ਫ਼ਿਰਾਕ਼. ਸੰਗ੍ਯਾ- ਵਿਛੋੜਾ. ਵਿਯੋਗ. ਜੁਦਾਈ. "ਜਾਲਿਮ ਫਿਰਾਕ ਦੀਨਾ." (ਰਾਮਾਵ)


ਫਿਰਦਾ ਹੈ. ਭ੍ਰਮਤ.


ਵਿ- ਫਰਿਆਦ ਕਰਨ ਵਾਲਾ. ਪ੍ਰਕਾਰੂ. ਦੇਖੋ, ਫਰਿਆਦ. "ਲਵਪੁਰ ਗਏ ਫਿਰਾਦੀ ਸਾਰੇ." (ਗੁਪ੍ਰਸੂ)


ਫਿਰਦਾ ਹੈ, ਭ੍ਰਮਦੇ ਹਨ. "ਨਿਤ ਗਰਬਿ ਫਿਰਾਮੀ." (ਵਾਰ ਮਾਰੂ ੨. ਮਃ ੫)


ਕ੍ਰਿ. ਵਿ- ਫੇਰ. ਪੁਨਹ. ਮੁੜਕੇ. "ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩) "ਫਿਰਿ ਏਹ ਵੇਲਾ ਹਥਿ ਨ ਆਵੈ." (ਕਾਨ ਅਃ ਮਃ ੪)


ਕ੍ਰਿ. ਵਿ- ਪੁਨ ਮੁੜਕੇ. ਗੇੜਾ ਖਾਕੇ. "ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ." (ਮਾਝ ਮਃ ੫)


ਫਿਰਦਾ ਹੈ. ਦੇਖੋ, ਫਿਰਣਾ। ੨. ਫੇਰੈ. ਮੋੜੇ. "ਫਿਰੈ ਆਯਸਾਣੰ." (ਵਿਚਿਤ੍ਰ) ਜੋ ਆਗਯਾ ਮੇਟੇ.


ਫ਼ਾ. [فِرو] ਵਿ- ਨੀਵਾਂ। ੨. ਕ੍ਰਿ. ਵਿ- ਨੀਚੇ. ਹੇਠਾਂ.


ਦੇਖੋ, ਫ਼ਿਰੋਜ਼ਸ਼ਾਹ ੨.


ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ.


ਦੇਖੋ, ਫ਼ੀਰੋਜ਼ਹ.