Meanings of Punjabi words starting from ਬ

ਵਿ- वजा्राङ्गिन. ਵਜ੍ਰ ਜੇਹੇ ਅੰਗਾਂ ਵਾਲਾ. "ਤਵ ਹਿਤ ਰੂਪ ਧਰ੍ਯੋ ਬਜਰੰਗੀ ਸਰਬਲੋਹ ਤੁਅ ਰੱਛ ਕਰੋ." (ਸਲੋਹ) ੨. ਸੰਗ੍ਯਾ- ਹਨੂਮਾਨ.


ਹੁਸ਼ਿਆਰਪੁਰ ਤੋਂ ਦੋ ਮੀਲ ਦੱਖਣ ਪੂਰਵ ਇੱਕ ਨਗਰ। ੨. ਬੇਜ਼ਵਾਦਾ, ਮਦਰਾਸ ਦੇ ਇਲਾਕੇ ਕ੍ਰਿਸਨਾ ਜਿਲੇ ਵਿੱਚ ਕ੍ਰਿਸਨਾ ਨਦੀ ਦੇ ਕਿਨਾਰੇ ਇੱਕ ਨਗਰ, ਜਿਸ ਨੂੰ ਕਈ ਲੇਖਕਾਂ ਨੇ ਬਜਵਾੜਾ ਲਿਖਿਆ ਹੈ.


ਫ਼ਾ. [بجا] ਵ੍ਯ- ਥਾਂ ਸਿਰ. ਠਿਕਾਣੇ ਪੁਰ। ੨. ਠੀਕ. ਵਾਜਿਬ. ਉਚਿਤ.


ਫ਼ਾ. [بجا] ਵ੍ਯ- ਥਾਂ ਸਿਰ. ਠਿਕਾਣੇ ਪੁਰ। ੨. ਠੀਕ. ਵਾਜਿਬ. ਉਚਿਤ.


ਕ੍ਰਿ- ਵਾਦਨ. ਵਾਜੇ ਵਿੱਚੋਂ ਸੁਰ ਕੱਢਣਾ.