Meanings of Punjabi words starting from ਭ

ਭਵ (ਸੰਸਾਰ) ਦਾ ਈਸ਼. ਜਗਤਨਾਥ.


ਭਵ (ਸ਼ਿਵ) ਦਾ ਅਤੇ ਭਵਾਨੀ ਦੁਰਗਾ ਦਾ ਈਸ਼ (ਸ੍ਵਾਮੀ) ਕਰਤਾਰ। ੨. ਭਵੇ (ਭਏ) ਸ਼ੁਭਵਾਨੀ (ਮੰਗਲਕਾਰੀ)."ਪੂਰਣ ਧ੍ਯਾਇ ਭਯੋ ਤਬ ਹੀ, ਜਯ ਸ੍ਰੀ ਜਗਨਾਥ ਭਵੇਸਭਵਾਨੀ." (ਦੱਤਾਵ)


ਭਵੇਤ੍‌- ਅਯੰ. ਹੁੰਦਾ ਹੈ ਇਹ. "ਸੁ ਭੂਤੰ ਭਵਿਖ੍ਯੰ ਭਵਾਨੰ ਭਵੇਯੰ." (ਵਿਚਿਤ੍ਰ) ਤਿੰਨ ਕਾਲਾਂ ਵਿੱਚ ਇਹ (ਅਕਾਲ) ਹੁੰਦਾ ਹੈ.


ਭ੍ਰਮਣ ਕਰਦਾ ਹੈ। ੨. ਫਿਰ ਜਾਂਦਾ ਹੈ. ਭੌਂ ਜਾਂਦਾ ਹੈ. "ਸੰਤ ਕੈ ਦੂਖਨ ਤੇ ਮੁਖ ਭਵੈ." (ਸੁਖਮਨੀ) ਲਕਵਾ ਰੋਗ ਹੋ ਜਾਂਦਾ ਹੈ। ੩. ਭਯਾਵਹ. ਭਯਾਨਕ. ਭੈੜੇ ਮੂੰਹ ਵਾਲਾ ਹੁੰਦਾ ਹੈ। ੪. ਕਰਤਾਰ ਵੱਲੋਂ ਵਿਮੁਖ ਹੁੰਦਾ ਹੈ.


ਦੇਖੋ, ਭਵ ਅਤੇ ਭਵ੍ਯ.


ਭਵ (ਸ਼ਿਵ) ਦੇ ਅੰਗ ਤੇ ਰਹਿਣ ਵਾਲਾ, ਸਰਪ. ਭੁਜੰਗ। ੨. ਦੇਖੋ, ਭਵਿੰਗਾ.


ਭ੍ਰਮਣ ਕਰੰਤ। ੨. ਸੰ. ਸਰਵ- ਭਵਤਃ ਆਪ ਦਾ. ਤੁਹਾਡਾ। ੩. ਸੰਗ੍ਯਾ- ਵਰਤਮਾਨ ਕਾਲ.


ਦੇਖੋ, ਭਵਾਂਤਰ.


ਭਵਤਿ. ਹੁੰਦਾ. "ਸੋਭਾਹੀਨ ਨਹਿ ਭਵੰਤਿ." (ਸਹਸ ਮਃ ੫) ੨. ਵਰਤਮਾਨ ਸਮਾਂ.


ਭ੍ਰਮਣ ਕਰੰਤਿਆ. ਭੌਂਦਿਆ. "ਭਵਰਾ ਦੂਲਿ ਭਵੰਤਿਆ!" (ਆਸਾ ਛੰਤ ਮਃ ੧)


ਭ੍ਰਮਣ ਕਰੰਦਿਆਂ ਭੌਂਦਿਆਂ.


ਭ੍ਰਮਣ ਕਰੰਦੇ. ਭੌਂਦੇ.