Meanings of Punjabi words starting from ਲ

ਸੰਗ੍ਯਾ- ਲਬ. ਕਿਨਾਰਾ. ਕੰਢਾ। ੨. ਬਟੇਰ ਦੀ ਜਾਤਿ ਦਾ ਇੱਕ ਪੱਛੀ. ਸੰ. ਲਾਵਕ. ਫ਼ਾ. [لواہ] ਲਵਹ। ੩. ਵਿ- ਪੰਜਾਬੀ ਵਿੱਚ ਨਰਮ (ਮੁਲਾਇਮ) ਅਰਥ ਵਿੱਚ ਇਹ ਸ਼ਬਦ ਵਰਤਿਆ ਹੈ.


ਸੰਗ੍ਯਾ- ਲਬ. ਕਿਨਾਰਾ. ਕੰਢਾ। ੨. ਬਟੇਰ ਦੀ ਜਾਤਿ ਦਾ ਇੱਕ ਪੱਛੀ. ਸੰ. ਲਾਵਕ. ਫ਼ਾ. [لواہ] ਲਵਹ। ੩. ਵਿ- ਪੰਜਾਬੀ ਵਿੱਚ ਨਰਮ (ਮੁਲਾਇਮ) ਅਰਥ ਵਿੱਚ ਇਹ ਸ਼ਬਦ ਵਰਤਿਆ ਹੈ.


ਕ੍ਰਿ- ਸਾਥ ਲੈਣਾ. "ਲੈਗਈ ਤਹਾਂ ਲਵਾਇ." (ਚਰਿਤ੍ਰ ੨੩੫) ੨. ਸੰਬੰਧ ਕਰਵਾਉਣਾ। ੩. ਲੈਣ ਦੇਣਾ. ਲੇਨੇ ਦੇਨਾ. "ਭਾਣੈ ਸਾਹ ਲਵਾਇਦਾ." (ਮਾਰੂ ਸੋਲਹੇ ਮਃ ੧) ੪. ਲਗਵਾਨਾ, ਜਿਵੇਂ- ਖੂਹ ਲਵਾਉਣਾ, ਬਾਗ ਲਵਾਉਣਾ ਆਦਿ.


ਵਿ- ਲਿਵਲੀਨ. ਤਦਰੂਪ. "ਰਤੀ ਲਾਲ ਲਵਾਇ." (ਮਃ ੧. ਵਾਰ ਮਾਰੂ ੧) ੨. ਕ੍ਰਿ. ਵਿ- ਨਾਲ ਲੈਕੇ। ੩. ਸੰਬੰਧ ਕਰਵਾਕੇ। ੪. ਲਗਵਾਕੇ.


ਸਾਥ ਲਈ. ਦੇਖੋ, ਲਵਾਉਣਾ। ੨. ਲਗਵਾਈ। ੩. ਲਵੇਰੀ. ਸਜ ਬਿਆਈ. "ਵਤਸਨ ਢਿਗ ਜਿਮ ਧੇਨ ਲਵਾਈ." (ਗੁਪ੍ਰਸੂ) ੪. ਲਗਵਾਈ. ਲਾਉਣ ਦੀ ਮਜ਼ਦੂਰੀ.


ਅ਼. [لواحق] ਵਿ- ਲਾਹ਼ਿਕ਼ (ਨਜ਼ਦੀਕੀ) ਦਾ ਬਹੁਵਚਨ. ਸੰਬੰਧੀ. ਸਮੀਪੀ. ਨੇੜੇ ਦੇ ਸਾਕ ਵਾਲੇ.


ਅ਼. [لوازِم] ਸੰਗ੍ਯਾ- ਲਾਜ਼ਿਮਹ (ਜਰੂਰੀ ਵਸ੍‍ਤੁ) ਦਾ ਬਹੁਵਚਨ.


ਬਕਵਾਦੀ। ੨. ਝੂਠੇ ਵਾਇਦੇ ਕਰਨ ਵਾਲਾ.#ਜੈਸੇ ਫਲਝਰੇ ਕੋ ਬਿਹੰਗ ਛਾਡਦੇਤ ਰੂਖ#ਮੂਆ ਦੇਖ ਸੂਆ ਛੋਡੈਂ ਸੇਮਰ ਕੀ ਡਾਰ ਕੋ,#ਸੁਮਨ ਸੁਗੰਧ ਬਿਨ ਜੈਸੇ ਅਲਿ ਛਾਡਦੇਤ#ਮੋਤੀ ਨਰ ਛਾਡਦੇਤ ਜੈਸੇ ਐਬਦਾਰ ਕੋ,#ਜੈਸੇ ਸੂਖੇ ਤਾਲ ਕੋ ਕੁਰੰਗ ਛਾਡਦੇਤ ਮਗ#"ਸ਼ਿਵਦਾਸ" ਚਿੱਤਫਾਟੇ ਛਾਡਦੇਤ ਯਾਰ ਕੋ,#ਜੈਸੇ ਚਕ੍ਰਵਾਕ ਦੇਸ਼ ਛਾਡਦੇਤ ਪਾਵਸ ਮੇਂ#ਤੈਸੇ ਕਵਿ ਛਾਡਦੇਤ ਠਾਕੁਰ ਲਵਾਰ ਕੇ.


ਲਪਿਆ. ਬਕਿਆ. ਸ਼ੇਖ਼ੀ ਮਾਰਨ ਵਾਲਾ ਹੋਇਆ. "ਬਹੁ ਤੀਰਥਿ ਭਵਿਆ ਤੇਤੋ ਲਵਿਆ." (ਵਾਰ ਆਸਾ)


ਵਿ- ਲਵਵੰਸ਼ੀ. ਲਊ ਦੀ ਔਲਾਦ ਦਾ। ੨. ਸੰਗ੍ਯਾ- ਵਿਚਿਤ੍ਰਨਾਟਕ ਅਨੁਸਾਰ ਸੋਢੀ ਲਵਵੰਸ਼ੀ ਹਨ ਅਤੇ ਵੇਦੀ ਕੁਸ਼ਵੰਸ਼ੀ. "ਲਵੀ ਰਾਜ ਦੈ ਬਨ ਗਏ, ਬੇਦੀਅਨ ਕੀਨੋ ਰਾਜ." (ਵਿਚਿਤ੍ਰਨਾਟਕ)