Meanings of Punjabi words starting from ਸ਼

ਫ਼ਾ. [شوب] ਸੰਗ੍ਯਾ- ਪਗੜੀ। ੨. ਦਸ੍ਤੀ ਰੁਮਾਲ। ੩. ਧੋਣਾ. ਇਸ ਦਾ ਮੂਲ ਸ਼ੁਸ੍ਤਨ ਹੈ.


ਸੰਗ੍ਯਾ- ਡੰਡ ਰੌਲਾ. "ਸਭ ਖੰਡ ਪਖੰਡਨ ਸ਼ੋਰ ਸ਼ਰਾਬਾ." (ਨਾਪ੍ਰ)


ਫ਼ਾ. [شوربا] ਸੰਗ੍ਯਾ- ਮਾਸ ਦੀ ਗਾੜ੍ਹਾ ਰਸ. ਯਖਨੀ.


ਫ਼ਾ. [شورہ] ਸ਼ੋਰਹ. ਸੰਗ੍ਯਾ- ਜ਼ਮੀਨ ਦਾ ਨਮਕ. Saltpetre. ਇਸ ਨਾਲ ਪੁਰਾਣੇ ਜ਼ਮਾਨੇ ਵਿੱਚ ਜਲ ਠੰਡਾ ਕੀਤਾ ਜਾਂਦਾ ਸੀ. "ਸੀਤਲ ਜਲ ਕੀਜੈ ਸਮ ਓਰਾ। ਤਰ ਊਪਰ ਦੇਕਰ ਬਹੁ ਸੋਰਾ"।। (ਗੁਪ੍ਰਸੂ) ਸ਼ੋਰਾ ਬਾਰੂਦ ਦਾ ਭੀ ਮੁੱਖ ਅੰਗ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ.