Meanings of Punjabi words starting from ਹ

ਸੰਗ੍ਯਾ- ਹਰਿਣੀ. ਮ੍ਰਿਗੀ. "ਹਰਨੀ ਸਮ ਆਂਖ ਸੁ ਸ਼੍ਰੀਮਤਿ ਕੀ." (ਗੁਪ੍ਰਸੂ) ੨. ਵਿ- ਹਰਣ ਵਾਲੀ. ਚੁਰਾਉਣ ਵਾਲੀ. "ਰਤਿ ਕੀ ਪ੍ਰਭੁਤਾ ਸਗਰੀ ਹਰਨੀ." (ਗੁਪ੍ਰਸੂ) ਕਾਮ ਦੀ ਇਸਤ੍ਰੀ ਦੀ ਸ਼ੋਭਾ ਚੁਰਾਉਣ ਵਾਲੀ.


ਦੇਖੋ, ਹਰ ੧. ਅਤੇ ਪਾਤ.


ਰਿਆਸਤ ਪਟਿਆਲਾ ਤਸੀਲ ਰਾਜਪੁਰਾ ਵਿੱਚ ਇੱਕ ਪਿੰਡ ਹੈ. ਇਸ ਤੋਂ ਉੱਤਰ ਵੱਲ ੧੫੦ ਕਦਮ ਤੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਅਸਥਾਨ ਹੈ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਸੇਵਾਦਾਰ ਕੋਈ ਨਹੀਂ. ਰੇਲਵੇ ਸਟੇਸ਼ਨ ਕੌਲੀ ਤੋਂ ਦੱਖਣ ਵੱਲ ੪. ਮੀਲ ਕੱਚਾ ਰਸਤਾ ਹੈ.