Meanings of Punjabi words starting from ਸ

ਸੰ. ਸੰਗ੍ਯਾ- ਮਾਲਾ. ਸ੍ਰਜ.


ਸੰ. ਸੰਗ੍ਯਾ- ਮਾਲਾ। ੨. ਦੇਖੋ ਸ੍ਰਿਜ.


ਚੰਡੀ ਦੀ ਵਾਰ ਵਿੱਚ ਲਿਖਾਰੀ ਨੇ ਕਈ ਥਾਂ ਸ੍ਰਵਣਤਬੀਜ (ਸ਼ੋਣਿਤਬੀਜ) ਦੀ ਥਾਂ ਇਹ ਸ਼ਬਦ ਲਿਖਿਆ ਹੈ. ਦੇਖੋ, ਸ੍ਰੋਣਤਬਿੰਦੁ.


ਦੇਖੋ, ਸਰਪਨੀ. "ਸ੍ਰਪਨੀ ਜੀਤੀ ਕਹਾ ਕਰੈ ਜਮਰਾ." (ਆਸਾ ਕਬੀਰ) ਭਾਵ- ਮਾਇਆ.


ਦੇਖੋ, ਸਰਬ. "ਸ੍ਰਬ ਸੁਖਾ ਮਨਿ ਵੁਠੇ" (ਸ੍ਰੀ ਛੰਤ ਮਃ ੫)


ਦੇਖੋ ਸਰਬਮਯ. "ਮਥੁਰਾ ਕੇ ਪ੍ਰਭੁ ਸ੍ਰਬਮਯ ਅਰਜਨ ਗੁਰੁ." (ਸਵੈਯੇ ਮਃ ੫. ਕੇ)


ਸੰ. श्रम ਧਾ- ਥਕਣਾ. ਜਤਨ ਕਰਨਾ. ਤਪ ਕਰਨਾ। ੨. ਸੰਗ੍ਯਾ- ਥਕੇਵਾਂ. ਤਕਾਨ. "ਸ੍ਰਮ ਥਾਕਾ ਪਾਏ ਬਿਸ੍ਰਾਮਾ." (ਮਾਰੂ ਮਃ ੫) ੩. ਖੇਦ। ੪. ਯਤਨ. ਕੋਸ਼ਿਸ਼. "ਮਾਇਆ ਕਾਰਨ ਸ੍ਰਮ ਅਤਿ ਕਰੈ." (ਸਾਰ ਨਾਮਦੇਵ) "ਸ੍ਰਮ ਕਰਤੇ ਦਮ ਆਢ ਕਉ". (ਬਿਲਾ ਮਃ ੫) ੫. ਸ਼ਮ ਦੀ ਥਾਂ ਭੀ ਸ੍ਰਮ ਸ਼ਬਦ ਦੇਖੀਦਾ ਹੈ. "ਕਹੋ ਸੁ ਸ੍ਰਮ ਕਾ ਸੋਂ ਕਹੈਂ, ਦਮ ਕੋ ਕਹਾਂ ਕਹੰਤ?" (ਅਕਾਲ) ੬. ਦੇਖੋ, ਸ੍ਰਮੁ। ੭. ਦੇਖੋ, ਸ੍ਰਵਣ ੫. "ਲੋਚਨ ਸ੍ਰਮਹਿ ਬੁਧਿ ਬਲ ਨਾਠੀ." (ਸ੍ਰੀ ਬੇਣੀ) ਨੇਤ੍ਰਾਂ ਤੋਂ ਪਾਣੀ ਸ੍ਰਵਦਾ (ਟਪਕਦਾ) ਹੈ। ੮. ਸੰ. ਸ਼ਸ੍‍ਰ੍‍ਮ. ਸੁਖ. ਆਨੰਦ. "ਰਾਜਾ ਸ੍ਰਮ ਮਿਤਿ ਨਹੀ ਜਾਨੀ ਤੇਰੀ." (ਸਾਰ ਕਬੀਰ)