Meanings of Punjabi words starting from ਸ

ਸੰਗ੍ਯਾ- ਸ਼੍ਰਮ (ਥਕੇਵੇਂ) ਦੇ ਸ਼ੀਕਰ (ਕਣਕੇ). ਪਸੀਨੇ ਦੇ ਕਣਕੇ. ਮੁੜ੍ਹ ਕੇ ਦੀਆਂ ਬੂੰਦਾਂ. "ਸ੍ਰਮਸੀਕਰ ਮੁਖਛਾਏ." (ਸਲੋਹ)


ਸੰ. श्रमार्त ਵਿ- ਸ਼੍ਰਮ (ਥਕੇਵੇਂ) ਨਾਲ ਆਰਤ (ਦੁਖੀ). ਥੱਕਿਆ ਹੋਇਆ.


श्रमि ਵਿ- ਥੱਕਿਆ ਹੋਇਆ। ੨. ਦੁਖੀ। ੩. ਮਿਹਨਤੀ.


ਸੰ. ਸ਼੍ਰਵਣ. ਸੰਗ੍ਯਾ- ਕੰਨ. "ਸ੍ਰਵਣ ਸੋਏ ਸੁਣਿ ਨਿੰਦ." (ਗਉ ਮਃ ੫) ੨. ਸੁਣਨਾ ੩. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪. ਅੰਧਕ ਰਿਖੀ ਦਾ ਪੁਤ੍ਰ "ਸਿੰਧੁ", ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. "ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ।।" (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। ੫. स्रवण ਚੁਇਣਾ. ਟਪਕਣਾ.


ਸੁਣਨ ਦਾ ਸੋਤਾ (ਚਸ਼ਮਾ) ਕੰਨ। ੨. ਕੰਨ ਦਾ ਵਿਸ਼ਾ ਸ਼ਬਦ. ਦੇਖੋ, ਸ੍ਰੋਤ ੪.


ਦੇਖੋ, ਸ੍ਰੋਣਤਬੀਜ "ਸੈਨਾ ਸਭ ਸੰਘਾਰੀ ਸ੍ਰਵਣਤਬੀਜ ਦੀ." (ਚੰਡੀ ੩)


ਸੰਗ੍ਯਾ- ਥਣ. ਮੰਮਾ. ਸ੍ਤਨ. ਜਿਸ ਤੋਂ ਦੁੱਧ ਸ੍ਰਵਦਾ (ਟਪਕਦਾ) ਹੈ. "ਬਿਨ ਸ੍ਰਵਣਾ ਖੀਰ ਪਿਲਾਇਆ." (ਬਸੰ ਕਬੀਰ) ਦੇਖੋ, ਜੋਇ ਖਸਮ.


ਦੇਖੋ, ਸ੍ਰਵਣ.


ਵਿ- ਸ੍ਰਵਣ (ਕੰਨਾ) ਨਾਲ ਪੀਣ ਵਾਲਾ। ੨. ਕੰਨਾ ਨਾਲ ਪੀਣਾ. ਭਾਵ- ਅਮ੍ਰਿਤਕਥਾ ਨੂੰ ਕੰਨਾ ਨਾਲ ਗਿ੍ਰਹਣ ਕਰਨਾ. "ਸ੍ਰਵਣਪ ਕਰਹਿ ਅਗਾਤ ਅਨੰਦ." (ਨਾਪ੍ਰ) ਕੰਨਾ ਨਾਲ ਪੀਂਦੇ ਹਨ ਵਿਦੇਹ ਆਨੰਦ.


ਦੇਖੋ, ਸ੍ਰਵਣ. "ਨੈਨੂ ਨਕਟੂ ਸ੍ਰਵਨੂ". (ਮਾਰੂ ਕਬੀਰ) ੨. ਸ਼੍ਰਵਣ ਗੋਲਕ ਵਿੱਚ ਰਹਿਣ ਵਾਲਾ ਸ਼੍ਰਵਣੇਂਦ੍ਰਿਯ. ਦੇਖੋ, ਗੋਲਕ.


ਸ਼੍ਰਵਣ (ਕੰਨ) ਦੇ ਅੰਦਰ. ਕੰਨ ਵਿੱਚ। ੨. ਸੁਣਨ ਪਿੱਛੋਂ.