Meanings of Punjabi words starting from ਸ

ਦੇਖੋ, ਸਰਾਪ ਅਤੇ ਸਰਾਫ.


ਸੰ. ਸ਼੍ਰਾਵਕ ਵਿ- ਸੁਣਨ ਵਾਲਾ. ਸ਼੍ਰੋਤਾ। ੨. ਸੰਗ੍ਯਾ- ਜਿਨਧਰਮਧਾਰੀ. ਜੈਨੀ। ੩. ਬੁੱਧ ਦਾ ਚੇਲਾ. ਬੌੱਧ. ਇਸ ਵਿੱਚ ਇਤਨਾ ਭੇਦ ਹੈ ਕਿ ਜੈਨ ਅਤੇ ਬੁੱਧੁਪਦੇਸ਼ਕ ਸਾਧੂ, "ਯਤੀ" ਕਹੇ ਜਾਂਦੇ ਹਨ, ਜੋ ਉਪਾਸਕ ਭਗਤ ਲੋਕ ਉਨ੍ਹਾਂ ਦੇ ਵਚਨਾਂ ਦੇ ਸੁਣਨ ਵਾਲੇ ਹਨ, ਉਹ "ਸ਼੍ਰਾਵਕ" ਹਨ. "ਸ੍ਰਾਵਗ ਸੁੱਧ ਸਮੂਹ ਸਿਧਾਨ ਕੇ." (ਅਕਾਲ)


ਸ਼੍ਰਾਵਕ- ਈਸ਼. ਸ੍ਰਾਵਕਾਂ ਦਾ ਸ੍ਵਾਮੀ ਜਿਨ ਅਤੇ ਬੁੱਧ. "ਸ੍ਰਾਵਗੇਸ ਕੋ ਰੂਪ ਧਰ ਦੈਤ ਕੁਪਥ ਸਭ ਡਾਰ." (ਅਰਹੰਤਾਵ)


ਦੇਖੋ, ਸਾਵਣ.


ਦੇਖੋ, ਸਾਵਣੀ.


ਸੰ. सृ ਧਾ- ਜਾਣਾ. ਸਰਕਣਾ. ਫੈਲਣਾ.


ਦੇਖੋ, ਸ੍ਰਿਜ. "ਸ੍ਰਿਅ ਜੱਛ ਗੰਧਰਬ." (ਅਕਾਲ) ਰਚੇ ਜੱਛ ਗੰਧਰਵ.


ਦੇਖੋ, ਸ੍ਰਿਸਟਿ। ੨. ਸੰ. ਸ੍ਰਿਸ੍ਟ. (सृषृ ) ਵਿ- ਰਚਿਆ ਹੋਇਆ. ਬਣਾਇਆ। ੩. ਸ਼੍ਰੇਸ੍ਠ. ਉੱਤਮ. "ਕਵਨ ਸ੍ਰਿਸਟ ਕੋ ਭ੍ਰਿਸਟ ਹੈ?" (ਅਕਾਲ)


ਸੰ. ਸ਼ਿਸ੍ਟਾਚਾਰ. ਸੰਗ੍ਯਾ- ਭਲੇ ਲੋਕਾਂ ਦਾ ਆਚਾਰ. ਉੱਤਮ ਪੁਰਖਾਂ ਦਾ ਵਿਹਾਰ. "ਸ੍ਰਿਸਟਚਾਰ ਬਿਚਾਰ ਜੇਤੇ." (ਅਕਾਲ) ੨. ਸ੍ਰਿਸ੍ਟਿ ਦੇ ਆਚਾਰ. ਜਗਤ ਦੇ ਵਿਹਾਰ.


ਸੰ. ਸ੍ਰਸ੍ਟਾ. ਵਿ- ਰਚਣ ਵਾਲਾ. ਕਰਤਾਰ. "ਸ੍ਰਿਸਟਾ ਕਰੇ ਸੁ ਨਿਹਚਉ ਹੋਇ." (ਓਅੰਕਾਰ)