ਸੰ. शृगाल ਸੰਗ੍ਯਾ- ਗਿੱਦੜ. ਫ਼ਾ. [شغال] ਅੰ. Jackal । ੨. ਪੌਂਡ੍ਰਕ ਵਾਸੁਦੇਵ ਦਾ ਦੂਜਾ ਨਾਉਂ ਇਸ ਨੇ ਕ੍ਰਿਸਨ ਜੀ ਪਾਸ ਇਹ ਸੁਨੇਹਾ ਭੇਜਿਆ ਸੀ ਕਿ ਆਪ ਵਾਸੁਦੇਵ ਕਹਾਉਣਾ ਛੱਡ ਦੋਵੇ, ਕਿਉਂਕਿ ਅਸਲ ਵਾਸੁਦੇਵ ਮੈਂ ਹਾਂ. "ਦੂਤ ਸ੍ਰਿਗਾਲ ਪਠ੍ਯੋ ਹਰਿ ਕੋ ਕਹਿ, ਹੌਂਠ ਹਰਿ ਹੋਂ, ਤੁਹਿ ਕ੍ਯੋਂ ਸਦਵਾਯੋ?" (ਕ੍ਰਿਸਨਾਵ)
ਸ੍ਰਿਗਾਲ ਦੀ ਮਦੀਨ. ਗਿਦੜੀ.
ਸੰ. सृज. ਧਾ- ਛੱਡਣਾ. ਪੈਦਾ ਕਰਨਾ. ਵਰਜਣਾ. ਇਕੱਠਾ ਕਰਨਾ. ਬਣਾਉਣਾ.
ਦੇਖੋ, ਸ੍ਰਿਜ. ਕ੍ਰਿ- ਰਚਣਾ. ਬਣਾਉਣਾ. "ਸ੍ਰਿਜੰਤ ਰਤਨ ਜਨਮ." (ਸਹਸ ਮਃ ੫)
nan
ਸੰ. शुणु ਸੁਣ! ਸ਼੍ਰਵਣ ਕਰ! "ਸ੍ਰਿਣ ਸ੍ਰਿਣ ਲਰਕਾ!" (ਰਾਮਾਵ) ਹੇ ਲੜਕੇ! ਸੁਣ.
ਸੰ. सृति (ਸ੍ਰਿ- ਗਮਨ). ਸੰਗ੍ਯਾ- ਜਾਣ ਦੀ ਕ੍ਰਿਯਾ. ਗਮਨ। ੨. ਮਾਰਗ. ਰਸਤਾ. ਸੜਕ.
ਸੰ. सृप. ਧਾ- ਜਾਣਾ. ਚਲਣਾ. ਹਟਣਾ.
ਦੇਖੋ, ਸੜਕ.
nan
ਸੰ. शृङखल- शृङ्खला ਸੰਗ੍ਯਾ- ਸੰਗੁਲ. ਸੰਗੁਲੀ. ਜੰਜੀਰ. "ਸ੍ਰੀ ਗੁਰੂ ਚਰਨਸਰੋਜ ਕੀ ਰਜ ਸ੍ਰਿੰਖਲ ਸਮ ਪਾਇ। ਮਨ ਗਯੰਦ ਕੋ ਰੋਕ ਕਰ ਕਹੋਂ ਕਥਾ ਗਤਿਦਾਇ." (ਨਾਪ੍ਰ) ੨. ਦੇਖੋ, ਏਕਾਵਲਿ.
ਦੇਖੋ, ਸਿੰਗ. "ਐਸੇ ਸ੍ਰਿੰਗ ਸੁਮੇਰੁ ਕੇ ਸੋਭਤ ਚੰਡਿ ਪ੍ਰਚੰਡ." (ਚੰਡੀ ੧)