ਸੰ. शृङ्गरिमठ ਸ਼੍ਰਿੰਗੇਰੀਮਠ. ਤੁੰਗਭਦ੍ਰ ਦੇ ਕਿਨਾਰੇ ਦੱਖਣ ਵਿੱਚ ਸ਼ੰਕਰਾਚਾਰਯ ਦਾ ਮੁੱਖ ਅਸਥਾਨ, ਜਿਸ ਥਾਂ ਸੰਨ੍ਯਾਸੀ ਸਾਧੂ ਰਹਿੰਦੇ ਹਨ. ਦੇਖੋ, ਸ਼ੰਕਰ ਅਤੇ ਸ੍ਰਿੰਗੇਰੀ. "ਪਹਿਰੇ ਪਟ ਜ੍ਯੋਂ ਮੁਨਿ ਸ੍ਰਿੰਗਮੜੀ ਕੇ." (ਕ੍ਰਿਸਨਾਵ) ਲਹੂ ਨਾਲ ਭਿੱਜੇ ਵਸਤ੍ਰ ਅਜਿਹੇ ਭਾਸਦੇ ਹਨ, ਮਾਨੋ ਸ਼੍ਰਿੰਗੇਰੀਮਠ ਦਾ ਮੁਨੀ (ਭਗਵੇਂ ਭੇਸ ਵਾਲਾ ਸੰਨ੍ਯਾਸੀ) ਹੈ.
ਸੰ. शृड़वेर ਯੂ. ਪੀ. ਵਿੱਚ ਕੋਸ਼ਲ ਦੇਸ਼ ਦੀ ਹੱਦ ਪੁਰ ਪ੍ਰਤਾਪਗੜ੍ਹ ਜਿਲੇ ਦਾ ਗੰਗਾ ਦੇ ਖੱਬੇ ਪਾਸੇ ਇੱਕ ਨਗਰ, ਜਿਸ ਦਾ ਹੁਣ ਨਾਉਂ ਸਿੰਗੌਰਾ ਹੈ. ਇਸ ਥਾਂ ਗੁਹਕ (ਗੁਹ) ਨਾਮਕ ਭੀਲ ਅਤੇ ਨਿਸਾਦਾਂ ਦਾ ਰਾਜਾ ਰਹਿੰਦਾ ਸੀ, ਜੋ ਰਾਮਚੰਦ੍ਰ ਜੀ ਦਾ ਮਿਤ੍ਰ ਸੀ. ਵਨਵਾਸ ਸਮੇਂ ਰਾਮਚੰਦ੍ਰ ਜੀ ਇਸ ਦੀ ਸਹਾਇਤਾ ਨਾਲ ਗੰਗਾ ਪਾਰ ਉਤਰੇ ਸਨ। ੨. ਆਦਾ (ਅਦਰਕ), ਜਿਸ ਦੇ ਵੇਰ (ਅੰਗ) ਸਿੰਗ ਜੇਹੇ ਆਕਾਰ ਦੇ ਹੁੰਦੇ ਹਨ.
ਦੇਖੋ, ਸਿੰਗਾਰ.
nan
ਸੰ. शृङ्गिन ਵਿ- ਸਿੰਗ ਵਾਲਾ. ਸਿੰਗਧਾਰੀ। ੨. ਸੰਗ੍ਯਾ- ਪਹਾੜ, ਜਿਸ ਦੀਆਂ ਉੱਚੀਆਂ ਚੋਟੀਆਂ ਹਨ। ੩. ਬਿਰਛ। ੪. ਹਾਥੀ। ੫. ਸ੍ਰਿੰਗੀ ਰਿਖੀ। ੬. ਸਿੰਗ ਦਾ ਵਾਜਾ। ੭. ਸ਼ਿਵ.
ਦੇਖੋ, ਸਿੰਗੀ ਰਿਖਿ.
ਸ੍ਰਿੰਗ. ਗਿਰਿ. ਮੈਸੋਰ ਰਾਜ ਵਿੱਚ ਇੱਕ ਪਹਾੜੀ. ਜਿੱਥੇ ਸ਼੍ਰਿੰਗਿਰਿਖੀ ਦਾ ਜਨਮ ਹੋਇਆ. ਸਿੰਗੀ ਰਿਖੀ ਦਾ ਪਿਤਾ ਵਿਭਾਂਡਕ ਇਸੇ ਥਾਂ ਤਪ ਕਰਦਾ ਰਿਹਾ ਹੈ.
ਸ਼੍ਰਿੰਗਗਿਰਿ ਤੇ ਸ਼ੰਕਰਾਚਾਰਯ ਦਾ ਅਸਥਾਪਨ ਕੀਤਾ ਮਠ. ਦੇਖੋ, ਸੰਕਰ, ਸ੍ਰਿੰਗਮੜੀ ਅਤੇ ਸ੍ਰਿੰਗੇਰੀ.
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ.
ਸ਼੍ਰੀ ਦੀ ਥਾਂ ਇਹ ਸ਼ਬਦ ਕਿਤੇ ਕਿਤੇ ਆ ਜਾਂਦਾ ਹੈ.
ਸ਼੍ਰੀ- ਈਸ਼. ਲੱਛਮੀ ਦਾ ਪਤਿ, ਵਿਸਨੁ। ੨. ਦੌਲਤਮੰਦ. ਧਨੀ। ੩. ਤਲਵਾਰ. ਖੜਗ. "ਸ੍ਰੀਸ ਸਤ੍ਰੁਅਰਿ." (ਸਨਾਮਾ)
ਬਾਬਾ ਸ਼੍ਰੀ ਚੰਦ ਜੀ.