Meanings of Punjabi words starting from ਗ

ਦਿੱਲੀ ਦੇ ਇਲਾਕੇ ਛੁਡਾਣੀ ਪਿੰਡ ਵਿੱਚ ਸੰਮਤ ੧੭੭੪ ਵਿੱਚ ਧਨਖੜੇ ਜੱਟਾਂ ਦੇ ਘਰ ਗਰੀਬਦਾਸ ਦਾ ਜਨਮ ਹੋਇਆ. ਇਸ ਨੇ ਪਹਿਲੀ ਅਵਸਥਾ ਗ੍ਰਿਹਸਥ ਵਿੱਚ ਬਿਤਾਈ ਅਤੇ ਚਾਰ ਬੇਟੇ ਦੋ ਬੇਟੀਆਂ ਪੈਦਾ ਹੋਈਆਂ.#ਦਾਦੂਪੰਥੀ ਸਾਧੂਆਂ ਦੀ ਸੰਗਤਿ ਦਾ ਗਰੀਬਦਾਸ ਤੇ ਅਜੇਹਾ ਅਸਰ ਹੋਇਆ ਕਿ ਘਰ ਬਾਰ ਛੱਡਕੇ ਸੰਤਮੰਡਲੀ ਵਿੱਚ ਮਿਲ ਗਿਆ ਅਤੇ ਕਰਣੀ ਦੇ ਪ੍ਰਭਾਵ ਨਾਲ ਪੂਜ੍ਯ ਹੋ ਗਿਆ. ਇਸ ਦੀ ਰਚਨਾ ਭਗਤਿ ਅਤੇ ਨਾਮ ਦੀ ਮਹਿਮਾ ਨਾਲ ਭਰਪੂਰ ਹੈ. ਗਰੀਬਦਾਸ ਦਾ ਦੇਹਾਂਤ ਸੰਮਤ ੧੮੨੫ ਵਿੱਚ ਹੋਇਆ. ਇਸ ਦੀ ਸੰਪ੍ਰਦਾਯ ਦੇ ਸਾਧੂ ਗਰੀਬਦਾਸੀਏ ਸਦਾਉਂਦੇ ਹਨ.#ਗਰੀਬਦਾਸੀਏ ਆਪੋਵਿੱਚੀ ਮਿਲਣ ਸਮੇਂ "ਸਤ ਸਾਹਿਬ" ਸ਼ਬਦ ਆਖਦੇ ਹਨ, ਇਸ ਲਈ ਇਨ੍ਹਾਂ ਦੀ ਸੰਗ੍ਯਾ 'ਸਤਸਾਹਿਬੀਏ' ਭੀ ਹੈ.


ਦੇਖੋ, ਗਿਰੀਵਾਨ.


ਵਿ- ਗ਼ਰੀਬੀਵਾਲਾ. ਹਲੀਮ. ਨੰਮ੍ਰ. "ਏਕ ਮਹਲਿ ਗਰੀਬਾਨੋ." ਗਉ ਮਃ ੫)


ਸੰਗ੍ਯਾ- ਗਰੀਬਪਨ. ਕੰਗਾਲਤਾ। ੨. ਨੰਮ੍ਰਤਾ. ਹਲੀਮੀ. "ਗਰੀਬੀ ਗਦਾ ਹਮਾਰੀ." (ਸੋਰ ਮਃ ੫)