Meanings of Punjabi words starting from ਘ

ਦੇਖੋ, ਘੁੰਮਣਘੇਰ.


ਸੰਗ੍ਯਾ- ਪਾਣੀ ਦੀ ਘੁਮੇਰੀ, ਭ੍ਰਮਰੀ. ਜਲਚਕ੍ਰਿਕਾ. "ਘਰ ਘੁੰਮਣਵਾਣੀ ਭਾਈ." (ਮਾਰੂ ਮਃ ੧) ਦੇਖੋ, ਘੁੰਮਣਘੇਰ ੨. ਅਤੇ ੩.


ਦੇਖੋ, ਘੂਮਰ.


ਦੇਖੋ, ਘੁਮਰਿਆਰਿ.


ਵਿ- ਘੁਮੇਰੀ ਪਾਉਣ ਵਾਲੀ. ਚੱਕਰ ਲਾਉਣ ਵਾਲੀ. ਗੇੜੇ ਦੇਣ ਵਾਲੀ। ੨. ਘਰ੍‍ਮਵਾਰਿ. ਸੰਗ੍ਯਾ- ਜ਼ਮੀਨ ਦੀ ਗਰਮੀ ਤੋਂ ਭਾਪ ਰੂਪ ਹੋਇਆ ਜਲ, ਜੋ ਹਵਾ ਵਿੱਚ ਸਰਦੀ ਦੇ ਕਾਰਣ ਗਾੜ੍ਹਾ ਹੋ ਗਿਆ ਹੈ. ਧੁੰਦ. ਨੀਹਾਰ. "ਘੁੰਮਰਿਆਰਿ ਸਿਆਲੀ ਬਣੀਆਂ ਕੇਜਮਾਂ." (ਚੰਡੀ ਵਾਰ) ਮਾਨੋ ਆਕਾਸ਼ ਵਿੱਚ ਸਿਆਲ ਦੀ ਧੁੰਦ ਛਾਈ ਹੈ, ਅਜੇਹੀਆਂ ਤਲਵਾਰਾਂ ਯੋਧਿਆਂ ਦੀਆਂ ਯੁੱਧਭੂਮਿ ਨੂੰ ਢਕ ਰਹੀਆਂ ਹਨ, ਦੇਖੋ, ਕੇਜਮ.


ਪਿੰਡ ਕੋਟਭਾਈ (ਜ਼ਿਲਾ ਫਿਰੋਜ਼ਪੁਰ) ਵਿੱਚ ਜਦ ਦਸ਼ਮੇਸ਼ ਜੀ ਪਧਾਰੇ, ਤਦ ਰੰਗੀ ਅਤੇ ਘੁੰਮੀ ਬਾਣੀਏ ਹਾਜ਼ਿਰ ਹੋਏ. ਦਸ਼ਮੇਸ਼ ਜੀ ਨੇ ਅਮ੍ਰਿਤ ਛਕਾਕੇ ਸਿੰਘ ਸਜਾਏ.