Meanings of Punjabi words starting from ਜ

ਜਨਮ ਦਾ ਸੰਖੇਪ. "ਜਮ ਕਾਲ ਸਿਰੋ ਨ ਉਤਰੈ." (ਵਾਰ ਮਾਝ ਮਃ ੧) ਜਨਮ ਅਤੇ ਮਰਣ ਸਿਰੋਂ ਨਾ ਉਤਰੈ। ੨. ਸੰ. ਯਮ. ਸ਼ਨੈਸ਼੍ਚਰ. ਛਨਿੱਛਰ।੩ ਨਿਤ੍ਯਕਰਮ। ੪. ਯੋਗ ਦਾ ਪਹਿਲਾ ਅੰਗ, ਜਿਸ ਦੇ ਦਸ ਅੰਗ ਇਹ ਹਨ- ਅਹਿੰਸਾ, ਸਤ੍ਯ, ਚੋਰੀ ਦਾ ਤ੍ਯਾਗ, ਬ੍ਰਹਮਚਰਯ, ਦਯਾ, ਸਿੱਧਾਪਨ (ਕਪਟ ਦਾ ਅਭਾਵ), ਛਿਮਾ, ਧੀਰਯ, ਖਾਨਪਾਨ ਦਾ ਸੰਯਮ ਅਤੇ ਪਵਿਤ੍ਰਤਾ। ੫. ਧਰਮਰਾਜ. "ਜਮ ਦਰਿ ਬਧਾ ਚੋਟਾ ਖਾਏ." (ਮਾਝ ਅਃ ਮਃ ੧) ੬. ਕਾਲ. ਪ੍ਰਾਣ ਕੱਢਣ ਵਾਲਾ ਦੇਵਤਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੭. ਫ਼ਾ. [جم] ਵਡਾ ਪਾਤਸ਼ਾਹ. ਸ਼ਹਨਸ਼ਾਹ। ੮. ਭਾਵ- ਸੁਲੇਮਾਨ ਅਤੇ ਜਮਸ਼ੈਦ.