Meanings of Punjabi words starting from ਦ

ਕ੍ਰਿ. ਵਿ- ਵਿੱਚ. ਭੀਤਰ "ਨਾਨਕ ਦਰਿ ਦੀਦਾਰਿ ਸਮਾਇ." (ਵਾਰ ਰਾਮ ੧. ਮਃ ੧) ੨. ਦਰਵਾਜ਼ੇ ਪੁਰ. "ਬਿਆ ਦਰੁ ਨਾਹੀ ਕੈ ਦਰਿ ਜਾਉ?" (ਸ੍ਰੀ ਮਃ ੧) ੩. ਦਰਬਾਰ ਵਿੱਚ. "ਹਰਿ ਦਰਿ ਸੋਭਾ ਪਾਇ." (ਮਲਾ ਮਃ ੩) ੪. ਸੰ. ਸੰਗ੍ਯਾ- ਕੰਦਰਾ. ਗੁਫਾ.


ਦੇਖੋ, ਦਰਯਾ.


ਦੇਖੋ, ਦਰਯਾਈ। ੨. ਰਾਮਸਨੇਹੀ ਵੈਰਾਗੀ ਸਾਧੂਆਂ ਦੀ ਇੱਕ ਸ਼ਾਖ਼ ਦਰਿਆਈ ਹੈ, ਜਿਸ ਦੇ ਨਾਉਂ ਦਾ ਮੂਲ ਇਹ ਦੱਸਿਆ ਜਾਂਦਾ ਹੈ ਕਿ ਇੱਕ ਵਿਧਵਾ ਦੇ ਪੁਤ੍ਰ ਜਨਮਿਆ, ਜਿਸ ਨੂੰ ਸ਼ਰਮ ਦੇ ਮਾਰੇ ਉਹ ਦਰਿਆ ਕਿਨਾਰੇ ਸੁੱਟ ਆਈ. ਇੱਕ ਪੇਂਜੇ ਨੇ ਉਸ ਬਾਲਕ ਨੂੰ ਚੁੱਕ ਲਿਆਂਦਾ ਅਤੇ ਸਨੇਹ ਨਾਲ ਪਾਲਿਆ. ਇਸ ਦਾ ਨਾਉਂ ਦਰਿਆਈ ਪ੍ਰਸਿੱਧ ਹੋ ਗਿਆ. ਦਰਿਆਈ ਸਿਆਣਾ ਹੋਕੇ ਰਾਮਚਰਨਦਾਸ ਦੀ ਸੰਪ੍ਰਦਾਯ ਦਾ ਚੇਲਾ ਬਣਕੇ ਉੱਤਮ ਪ੍ਰਚਾਰਕ ਹੋਇਆ. ਇਸ ਦੇ ਚੇਲੇ ਭੀ ਦਰਿਆਈ ਕਹਾਏ. ਦਰਿਆਈਆਂ ਦੀ ਮੁੱਖ ਗੱਦੀ ਮੇਰਤੇ¹ (ਰਾਜਪੂਤਾਨੇ) ਵਿੱਚ ਹੈ.


ਦੇਖੋ, ਦਰਯਾਈ ਘੋੜਾ.


ਦੇਖੋ, ਦਰਯਾਪੰਥੀ ਅਤੇ ਦਰਿਆਈ ੨.