Meanings of Punjabi words starting from ਪ

ਸੰਗ੍ਯਾ- ਪਟਹ ਚਲਾਉਣ ਵਾਲਾ. ਸੈਫ ਅਰ ਗਤਕਾ ਫੇਰਨ ਵਾਲਾ. ਪਟੈਤ. ਪਟਹ ਦਾ ਖਿਲਾਰੀ. "ਪਢਨ ਪ੍ਰਕਾਰ ਦੋਇ ਕੋ ਜਾਨਹੁ। ਪਟੇਬਾਜ ਇਕ ਸੂਰ ਪ੍ਰਮਾਨਹੁ."(ਨਾਪ੍ਰ) ਸੂਰਮਾ ਕਰਨੀ ਕਰਦਾ ਹੈ, ਪਟੇਬਾਜ਼ ਕੇਵਲ ਖੇਡ ਦਿਖਾਂਉਂਦਾ ਹੈ.


ਸੰਗ੍ਯਾ- ਪਟਹਬਾਜ਼ੀ. ਸੈਫ ਅਤੇ ਗਤਕਾ ਚਲਾਉਣ ਦੀ ਵਿਦ੍ਯਾ.


ਸੰਗ੍ਯਾ- ਪੱਟੇਰਕ. ਪਾਣੀ ਦੇ ਕਿਨਾਰੇ ਹੋਣ ਵਾਲਾ ਇੱਕ ਘਾਹ, ਜਿਸ ਦੇ ਪੱਤੇ ਇੱਕ ਇੰਚ ਚੌੜੇ ਅਤੇ ਚਾਰ ਪੰਜ ਫੁਟ ਲੰਮੇ ਹੁੰਦੇ ਹਨ. ਜਿਨ੍ਹਾਂ ਤੋਂ ਨਰਮ ਚਟਾਈਆਂ ਬਣਦੀਆਂ ਹਨ. ਇਸ ਦੀ ਜੜ ਦਾ ਨਾਮ ਬਚ ਹੈ, ਜੋ ਅਨੇਕ ਰੋਗਾਂ ਦੇ ਦੂਰ ਕਰਨ ਲਈ ਵੈਦ ਵਰਤਦੇ ਹਨ. Typha Angustifolia.


ਦੇਖੋ, ਪਟੇਰ। ੨. ਪਿੰਡ ਦਾ ਮੁਖੀਆ, ਨੰਬਰਦਾਰ. ਦੇਖੋ, ਪਟੈਲ। ੩. ਸੰ. ਪਟਲ. ਮੂੰਹ ਢਕਣ ਦਾ ਪੜਦਾ. ਲੋਹੇ ਦੀ ਜਾਲੀ, ਜੋ ਨੇਤ੍ਰ ਆਦਿ ਦੀ ਰਖ੍ਯਾ ਲਈ ਕਵਚ ਦੇ ਨਾਲ ਯੋਧੇ ਪਹਿਰਦੇ ਹਨ. "ਸਜ ਚਿਲਤਹਿ ਸੰਜ ਪਟੇਲ." (ਸਲੋਹ) "ਸੰਜ ਪਟੇਲਾ ਪਾਏ."(ਚੰਡੀ ੩)


ਦੇਖੋ, ਪਟੇਲ ੩.


ਦੇਖੋ, ਪਟਹ ਅਤੇ ਪਟਾ.


ਦੇਖੋ, ਪਟੇਬਾਜ਼.


ਸਿੰਧੀ. ਪਿੰਡ ਦਾ ਮੁਖੀਆ.