Meanings of Punjabi words starting from ਬ

ਅ਼. [بزغ] ਵਜ਼ਗ਼. ਸੰਗ੍ਯਾ- ਮੇਂਡਕ. ਡੱਡੂ. "ਨਿਹਫਲ ਜਨਮ ਜ੍ਯੋਂ ਬੰਸ¹ ਮੇ ਬਜਾਗ ਹੈ." (ਭਾਗੁ) ੨. ਕਿਰਲਾ.


ਸੰਗ੍ਯਾ- ਵਜ੍ਰ (ਬਿਜਲੀ) ਦੀ ਅਗਨਿ.


ਅ਼. [بّزاز] ਬੱਜ਼ਾਜ਼. ਸੰਗ੍ਯਾ- ਵਸਤ੍ਰ ਦਾ ਵਪਾਰੀ। ੨. ਅਰੋੜਿਆਂ ਦੀ ਇੱਕ ਜਾਤਿ.


ਫ਼ਾ. [بجاے] ਕ੍ਰਿ. ਵਿ- ਉਸ ਦੇ ਥਾਂ. ਉਸ ਦੇ ਬਦਲੇ। ੨. ਥਾਂ ਸਿਰ. ਠਿਕਾਣੇ ਪੁਰ.


ਫ਼ਾ. [بازار] ਬਾਜ਼ਾਰ- ਸੰਗ੍ਯਾ- ਹੱਟਾਂ ਦੀ ਸ਼੍ਰੇਣੀ. ਬਹੁਤ ਦੁਕਾਨਾਂ ਦੀ ਕਤਾਰ. ਵ੍ਯਾਪਾਰ ਦੀ ਮੰਡੀ.