Meanings of Punjabi words starting from ਰ

ਦੇਖੋ, ਰਫ਼ਅ਼। ੨. ਦੇਖੋ, ਰਫਾਹ.


ਅ਼. [رفاہ] ਸੰਗ੍ਯਾ- ਆਰਾਮ. ਆਸੂਦਗੀ.


ਅ਼. [رفاقت] ਰਿਫ਼ਾਕ਼ਤ ਸੰਗ੍ਯਾ- ਸਾਥ. ਸੰਗ. ਨਾਲ ਹੋਣ ਦਾ ਭਾਵ। ੨. ਭਾਵ- ਮਿਤ੍ਰਤਾ. ਦੋਸਤੀ.


ਅ਼. [رفیق] ਰਫ਼ੀਕ਼. ਸੰਗ੍ਯਾ- ਰਫ਼ਾਕ਼ਤ ਰੱਖਣ ਵਾਲਾ. ਸਾਥੀ. ਹਮਰਾਹੀ। ੨. ਭਾਵ- ਮਿਤ੍ਰ. ਦੋਸਤ. "ਰਫੀਕ ਹੈ." (ਜਾਪੁ)


ਅ਼. [رفوُ] ਰਫ਼ਵ. ਸੰਗ੍ਯਾ- ਪੈਵੰਦ ਕਰਨ ਦੀ ਕ੍ਰਿਯਾ. ਛੇਕ ਬੰਦ ਕਰਨੇ. ਪੁਣਨਾ.