Meanings of Punjabi words starting from ਲ

ਨਵਾਂ ਪ੍ਰਸੂਤ ਹੋਇਆ ਪਸ਼ੂ. ਜੋ ਦੁੱਧ ਦਿੰਦਾ ਹੈ. "ਬਿਨ ਅਸਥਨ ਗਊ ਲਵੇਰੀ." (ਬਸੰ ਕਬੀਰ) ਦੇਖੋ, ਜੋਇ ਖਸਮੁ.


ਲਪ (ਬਕਵਾਦ) ਕਰਦਾ ਹੈ. ਬੋਲਦਾ ਹੈ. "ਸੰਤ ਕੈ ਦੂਖਨਿ ਕਾਗ ਜਿਉ ਲਵੈ." (ਸੁਖਮਨੀ) ੨. ਕ੍ਰਿ. ਵਿ- ਮੁਕ਼ਾਬਲੇ ਪੁਰ. "ਦੂਸਰ ਲਵੈ ਨ ਲਾਵੈ." (ਵਾਰ ਬਸੰਤ) ੩. ਨੇੜੇ. ਸਮੀਪ. ਕੋਲ. "ਲਵੈ ਨ ਲਾਗਨ ਕਉ ਹੈ ਕਛੂਐ." (ਧਨਾ ਮਃ ੫)


ਦੇਖੋ, ਲਵ ੬। ੨. ਲਵਣਾਸੁਰ ਦਾ ਸੰਖੇਪ. ਦੇਖੋ, ਲਵਣ ੬. "ਤਹਾਂ ਏਕ ਦੈਤੰ ਲਵੰ ਉਗ੍ਰ ਤੇਜੰ." (ਰਾਮਾਵ)


ਸੰ. लवङ्ग. ਸੰਗ੍ਯਾ- ਲੌਂਗ. Caroisphyllus Arramatices. ਇੱਕ ਦਰਖ਼ਤ ਅਤੇ ਉਸ ਦੀਆਂ ਕਲੀਆਂ. ਲੌਂਗ ਜੰਗਬਾਰ ਅਤੇ ਮਾਲਾਬਾਰ ਵਿੱਚ ਬਹੁਤ ਹੁੰਦੇ ਹਨ. ਲਵੰਗ ਦੀ ਤਾਸੀਰ ਗਰਮਤਰ ਹੈ.¹ ਮੂੰਹ ਅਤੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ. ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਅਧਰੰਗ ਲਕਵਾ ਸਕਤਾ ਆਦਿ ਰੋਗਾਂ ਵਿੱਚ ਵਰਤਿਆ ਗੁਣਕਾਰੀ ਹੈ. ਸੁਰਮੇ ਵਿੱਚ ਮਿਲਾਕੇ ਅੱਖੀਂ ਪਾਇਆ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦਾ ਹੈ. ਲੌਂਗ ਗਰਮ ਮਸਾਲੇ ਵਿੱਚ ਭੀ ਬਹੁਤ ਵਰਤਿਆ ਜਾਂਦਾ ਹੈ। ੨. ਵਿ- ਲੁਬ੍ਰਧਾਂਗ ਦਾ ਰੂਪਾਂਤਰ. ਅੰਗਾਂ ਪੁਰ ਮੋਹਿਤ ਹੋਇਆ. "ਗੁੰਜਤ ਭ੍ਰਿੰਗ ਕਪੋਲਨ ਊਪਰਿ ਨਾਗ ਲਵੰਗ ਰਹੇ ਲਿਵ ਲਾਈ." (ਰਾਮਾਵ)


ਲੌਂਗ ਦੀ ਸ਼ਾਖਾ। ੨. ਦੇਖੋ, ਸਵੈਯੇ ਦਾ ਰੂਪ ੩੨.


ਬੋਲਦੇ. ਪੁਕਾਰਦੇ, ਲਪ ਕਰੰਤੇ. "ਦਾਦਰ ਮੋਰ ਲਵੰਤੇ." (ਤੁਖਾ ਬਾਰਹਮਾਹਾ)


ਲਵਣ- ਅਸੁਰ. ਦੇਖੋ, ਲਵਣ ੬.


ਲਪ- ਕਰੰਨਿ. ਲਪੰਤਿ. ਪੁਕਾਰਦੇ ਹਨ. "ਅਠੇ ਪਹਰ ਲਵੰਨਿ." (ਸਵਾ ਮਃ ੫)