Meanings of Punjabi words starting from ਸ

ਦੇਖੋ, ਸ੍ਰੀਮਾਨ.


ਦੇਖੋ, ਸਿਰੀਰਾਗ.


ਸੰ. श्रीरङ्ग ਸੰਗ੍ਯਾ- ਸ਼੍ਰੀ (ਲੱਛਮੀ) ਤੋਂ ਰੰਗ (ਨਾਚ) ਕਰਾਉਣ ਵਾਲਾ ਕਰਤਾਰ. ਵਾਹਗੁਰੂ. "ਨਾਮੇ ਸ੍ਰੀ ਰੰਗ ਭੇਟਲ ਸੋਈ." (ਭੈਰ ਨਾਮਦੇਵ)#੨. ਵਿਸਨੁ। ੩. ਮਦਰਾਸ ਦੇ ਤ੍ਰਿਚਨਾਪਲੀ (Trichinopoly) ਜਿਲੇ ਵਿੱਚ ਤ੍ਰਿਚਨਾਪਲੀ ਤੋਂ ਦੋ ਮੀਲ ਉੱਤਰ, ਕਾਵੇਰੀ ਨਦੀ ਦੇ ਦ੍ਵੀਪ ਵਿੱਚ ਇੱਕ ਬਸਤੀ, ਜਿਸ ਵਿੱਚ ਸ਼੍ਰੀਰੰਗ ਮੰਦਿਰ ਹੈ. ਇਸ ਮੰਦਿਰ ਦੀਆਂ ਸੱਤ ਦੀਵਾਰਾਂ ਹਨ. ਬਾਹਰ ਦੀ ਕੰਧ ੧੦੨੪ ਗਜ ਲੰਮੀ ਅਤੇ ੮੪੦ ਗਜ ਚੌੜੀ ਹੈ. ਗਹਿਣੇ ਅਤੇ ਰਤਨ ਸਾਰੇ ਭਾਰਤ ਦੇ ਹਿੰਦੂਮੰਦਿਰਾਂ ਨਾਲੋਂ ਇੱਥੇ ਕੀਮਤੀ ਹਨ. ਇਸ ਮੰਦਿਰ ਦੇ ਨਾਉਂ ਕਰਕੇ ਹੀ ਦ੍ਵੀਪ ਅਤੇ ਬਸਤੀ ਦਾ ਨਾਉਂ ਸ੍ਰੀਰੰਗ ਹੋ ਗਿਆ ਹੈ. ਸ੍ਰੀਰੰਗ ਦੇ ਪਰਮਭਗਤ ਰਾਮਾਨੁਜ ਦਾ ਦੇਹਾਂਤ ਇਸੇ ਥਾਂ ਹੋਇਆ ਹੈ.


ਸ਼੍ਰੀਰੰਗ (ਕਰਤਾਰ) ਨਾਲ. ਵਾਹਗੁਰੂ ਵਿੱਚ. "ਸ੍ਰੀਰੰਗਿ ਰਾਤੇ ਨਾਮਿ ਮਾਤੇ." (ਆਸਾ ਛੰਤ ਮਃ ੫)


ਦੇਖੋ, ਸ੍ਰੀ ਰੰਗ.


ਸੰ. श्रीवत्स ਸੰਗ੍ਯਾ- ਸ਼੍ਰੀ (ਸੁੰਦਰ) ਹੈ ਵਤਸ (ਚਿੰਨ੍ਹ) ਜਿਸ ਦਾ. ਵਿਸਨੁ. ਵਿਸਨੁ ਦੀ ਛਾਤੀ ਉੱਤੇ ਚਿੱਟੇ ਕੇਸਾਂ ਦੀ ਇੱਕ ਭੌਰੀ ਹੈ, ਜੋ ਸਾਮੁਦ੍ਰੀਕ ਅਨੁਸਾਰ ਵਡਾ ਉੱਤਮ ਚਿੰਨ੍ਹ ਹੈ.


ਦੇਖੋ, ਸ੍ਰੀਪਤਿ.


ਦੇਖੋ, ਸ੍ਰੀ ਬਰਣ.


ਦੇਖੋ, ਸ੍ਰੀ ਨਿਵਾਸ। ੨. ਚਿੱਟਾ ਕਮਲ, ਜਿਸ ਵਿੱਚ ਲੱਛਮੀ ਦਾ ਨਿਵਾਸ ਹੈ.


ਸੰ. स्रु ਧਾ- ਟਪਕਣਾ. ਝਰਨਾ. ਵਗਣਾ। ੨. ਸੰ. श्रु ਸ਼੍ਰੁ. ਧਾ- ਸੁਣਨਾ. ਜਾਣਾ. ਟਪਕਣਾ. ਝਰਨਾ.


ਸੰ. ਸ਼੍ਰੁਤ. ਵਿ- ਸੁਣਿਆ ਹੋਇਆ। ੨. ਵਿਖ੍ਯਾਤ. ਪ੍ਰਸਿੱਧ. ਉੱਘਾ. ਮਸ਼ਹੂਰ। ੩. ਜਿਸ ਨੇ ਉਪਦੇਸ਼ ਸੁਣਿਆ ਹੈ। ੪. ਸੰਗ੍ਯਾ- ਕੰਨ। ੫. ਵ੍ਰਿੱਤਿ. ਦੇਖੋ, ਸੁਰਤ. "ਚੁਭੀ ਰਹੀ ਸ੍ਰੁਤ ਪ੍ਰਭੁ ਚਰਨਨ ਮਹਿ." (ਵਿਚਿਤ੍ਰ)