Meanings of Punjabi words starting from ਸ

ਸੰ. सृव ਸੰਗ੍ਯਾ- ਸਰੋਆ ਬ੍ਰਹ੍‌ਮਹਸ੍ਤ. ਖੈਰ ਅਥਵਾ ਪਿੱਪਲ ਦੀ ਲੱਕੜ ਦਾ ਹੱਥ ਭਰ ਲੰਮਾ ਅਤੇ ਹੱਥ ਦੀ ਸ਼ਕਲ ਦਾ ਚਮਚਾ, ਜਿਸ ਨਾਲ ਅਗਨੀ ਵਿੱਚ ਘੀ ਚੋਈਦਾ ਹੈ. ਦੇਖੋ, ਸ੍ਰੁ ਧਾ.


ਸੁਣਕੇ. ਸ਼੍ਰੁਤ੍ਵਾ. "ਪ੍ਰਿਥੀ ਚੰਦ ਕੇ ਵਾਕ ਕੋ ਸ੍ਰੂਯ ਵੀਰੰ." (ਗੁਪ੍ਰਸੂ) ੨. ਸੁਸ਼੍ਰੂਯ. ਚੰਗੀ ਤਰਾਂ ਸੁਣਕੇ.


ਸੰ. ਸ਼੍ਰੇਸ੍ਠ. ਵਿ- ਉੱਤਮ। ੨. ਬਹੁਤ ਵਡਿਆਈ ਯੋਗ. "ਗਿਆਨੁ ਸ੍ਰੇਸਟ ਊਤਮ ਇਸਨਾਨੁ." (ਸੁਖਮਨੀ) ੩. ਸੰਗ੍ਯਾ- ਗਊ ਦਾ ਦੁੱਧ। ੪. ਕੁਬੇਰ। ੫. ਰਾਜਾ। ੬. ਵਿਸਨੁ। ੭. ਸਾਧੁ। ੮. ਵਿਦ੍ਵਾਨ। ੯. ਹਿੰਦੂਮਤ ਅਨੁਸਾਰ ਬ੍ਰਾਹਮਣ। ੧੦. ਨੀਤਿ ਅਨੁਸਾਰ ਛਤ੍ਰੀ (ਕ੍ਸ਼੍‍ਤ੍ਰਿਯ).


ਸੰਗ੍ਯਾ- ਸ਼੍ਰੇਸ੍ਠਤਾ. ਉੱਤਮਤਾ। ੨. ਛਤ੍ਰਾਣੀ. ਕ੍ਸ਼੍‍ਤ੍ਰਿਯ ਜਾਤਿ ਦੀ ਇਸਤ੍ਰੀ. ਦੇਖੋ, ਅਧਮ ਚੰਡਾਲੀ.