ਸੰ. ਸ਼੍ਰੇਣਿ. ਸੰਗ੍ਯਾ- ਪੰਕ੍ਤਿ (ਪੰਗਤਿ). ਕਤਾਰ। ੨. ਸਤਰ। ੩. ਸਿਲਸਿਲਾ। ੪. ਪੌੜੀ. ਸੀੜ੍ਹੀ। ੫. ਫੌਜ ਦੀ ਸਫ (ਕਤਾਰ).
nan
ਦੇਖੋ, ਸਰੇਵਨ. "ਹਰਿ ਨਾਮ ਸ੍ਰੇਵਹ." (ਵਾਰ ਵਡ ਮਃ ੪) "ਜਿਨਿ ਹਰਿਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ." (ਭੈਰ ਮਃ ੪)
nan
ਸੰ. ਲੰਙਾ. ਲੰਗੜਾ। ੨. ਲੁੰਜਾ। ੩. ਰ੍ਹਿੰਨਿਆ ਹੋਇਆ। ੪. ਸੰ. ਸ਼ੋਣਿਤ (ਸ੍ਰੋਣਤ- ਲਹੂ) ਦਾ ਸੰਖੇਪ. "ਹੂਓ ਸ੍ਰੋਣ ਹੀਨੰ। ਭਯੋ ਅੰਗ ਛੀਨੰ॥" (ਚੰਡੀ ੨)
ਲਹ ਰੰਗਾ ਸਮੁੰਦਰ. ਲਾਲ ਸਮੁੰਦਰ. (ਸਨਾਮਾ)
ਸੰ. ਸ਼ੋਣਿਤ. ਲਹੂ. ਖ਼ੂਨ. ਰੁਧਿਰ.
ਦੇਖੋ, ਸ੍ਰੋਣਪਾਤ. "ਆਮਪਾਤ ਅਰੁ ਸ੍ਰੋਣਤਪਾਤਾ." (ਚਰਿਤ੍ਰ ੪੦੫)
nan
nan
ਸੰ. ਸ਼ੋਣਿਤਬਿੰਦੁ ਅਤੇ ਸ਼ੋਣਿਤਬੀਜ. ਰਕ੍ਤਬੀਜ ਨਾਉਂ ਦਾ ਇੱਕ ਦੈਤ, ਜੋ ਸ਼ੁੰਭ ਦਾ ਮੰਤ੍ਰੀ ਅਤੇ ਫੌਜੀ ਸਰਦਾਰ ਸੀ, ਜਿਸ ਦੀ ਕਥਾ ਮਾਰਕੰਡੇਯ ਪੁਰਾਣ ਵਿੱਚ ਹੈ. ਇਸ ਨੇ ਦੁਰਗਾ ਨਾਲ ਜੰਗ ਕੀਤਾ. ਜਿੱਥੇ ਇਸ ਦੇ ਲਹੂ ਦੀ ਛਿੱਟ ਡਿਗਦੀ ਸੀ ਉੱਥੇ ਹੀ ਨਵਾਂ ਰਕ੍ਤਬੀਜ ਪੈਦਾ ਹੋ ਜਾਂਦਾ ਸੀ. ਜਿਉਂ ਜਿਉਂ ਦੁਰਗਾ ਉਨ੍ਹਾਂ ਦੈਤਾਂ ਨੂੰ ਮਾਰਦੀ ਤਿਉਂ ਤਿਉਂ ਵਧੇਰੇ ਪੈਦਾ ਹੋ ਜਾਂਦੇ. ਅੰਤ ਨੂੰ ਕਾਲੀ ਨੇ ਲਹੂ ਪੀਤਾ ਅਤੇ ਦੁਰਗਾ ਨੇ ਦੈਤ ਮਾਰੇ. "ਚੰਡੀ ਕਾਲੀ ਦੁਹੂੰ ਮਿਲ ਕੀਨੋ ਇਹੈ ਵਿਚਾਰ। ਹੌਂ ਹਨ ਹੌਂ ਤੂੰ ਸ੍ਰੋਨ ਪੀ, ਅਰਿਦਲ ਡਾਰਹਿਂ ਮਾਰ॥" (ਚੰਡੀ ੧) "ਸ੍ਰੋਣਤਬਿੰਦੁ ਕੋ ਸੁੰਭ ਨਿਸੁੰਭ ਕਹ੍ਯੋ ਤੁਮ ਜਾਹੁ ਮਹਾਂ ਦਲ ਲੈ ਕੈ." (ਚੰਡੀ ੧)
ਲਹੂ ਦਾ ਡਿਗਣਾ. ਇਹ ਕਈ ਤਰਾਂ ਦਾ ਹੁੰਦਾ ਹੈ. ਮੁੱਖ ਭੇਦ ਇਸ ਦੇ ਤਿੰਨ ਹਨ-#(ੳ) ਮੂੰਹ ਨੱਕ ਕੰਨ ਤੋਂ ਲਹੂ ਵਹਿਣਾ.#(ਅ) ਗੁਦਾ ਭਗ ਅਤੇ ਲਿੰਗ ਦੇ ਰਸਤੇ ਲਹੂ ਵਹਿਣਾ.#(ੲ) ਰੋਮਾਂ ਦੇ ਛਿਦ੍ਰਾਂ ਵਿੱਚਦੀਂ ਨਿਕਲਨਾ. ਸਿਆਣੇ ਵੈਦ ਦੀ ਸਲਾਹ ਨਾਲ ਰੋਗ ਦੇ ਕਾਰਣ ਅਨੁਸਾਰ ਇਲਾਜ ਹੋਣਾ ਚਾਹੀਏ, ਜਿਸ ਤੋਂ ਆਰਾਮ ਆਵੇ.#ਵਿਦ੍ਵਾਨਾਂ ਨੇ ਸ੍ਰੋਣਪਾਤ ਦੇ ਕਾਰਣ ਇਹ ਮੰਨੇ ਹਨ- ਧੁੱਪ ਵਿੱਚ ਫਿਰਨਾ. ਵਿਤੋਂ ਵਧਕੇ ਕਸਰਤ ਕਰਨੀ, ਬਹੁਤ ਮੈਥੁਨ ਕਰਨਾ, ਮਿਰਚ ਆਦਿ ਤੀਖਣ ਪਦਾਰਥ ਅਤੇ ਗਰਮ ਮਸਾਲੇ ਬਹੁਤ ਵਰਤਣੇ, ਸ਼ਰਾਬ ਪੀਣੀ, ਬਹੁਤ ਖਟਾਈ ਖਾਣੀ ਆਦਿਕ. ਇਨ੍ਹਾਂ ਕਾਰਣਾਂ ਤੋਂ, ਲਹੂ ਵਿਕਾਰੀ ਹੋਕੇ ਉਬਾਲ ਖਾਂਦਾ ਹੈ.#ਸ੍ਰੋਣਤ ਸ਼ਾਂਤ ਕਰਨ ਲਈ ਇਹ ਉੱਤਮ ਔਖਧਿ ਹੈ-#ਧਨੀਆਂ, ਆਉਲੇ, ਬਾਂਸਾ, ਮੁਨੱਕਾ ਦਾਖ, ਪਿੱਤਪਾਪੜਾ, ਇਹ ਤੋਲਾ ਤੋਲਾ ਲੈ ਕੇ ਜੌਂਕੁੱਟ¹ ਕਰਨੇ. ਰਾਤ ਨੂੰ ਪਾਣੀ ਵਿੱਚ ਭਿਉਂ ਰੱਖਣੇ, ਸਵੇਰ ਵੇਲੇ ਮਲਕੇ ਜਾਂ ਕੂੰਡੇ ਵਿੱਚ ਦਰੜਕੇ ਮਿਸ਼ਰੀ ਮਿਲਾਕੇ ਪੀਣਾ.