Meanings of Punjabi words starting from ਸ

ਦੇਖੋ, ਸ੍ਰੋਣਤਬਿੰਦੁ. "ਉਤੈ ਕੋਪਿਯੰ ਸ੍ਰੋਣਬਿੰਦੰ ਸੁਬੀਰੰ." (ਚੰਡੀ ੨)


ਸ੍ਰੋਣਿਤਬਿੰਦੁ ਦੇ ਅਰਦਨ (ਨਾਸ਼ ਕਰਨ) ਵਾਲੀ, ਦੁਰਗਾ, "ਨਮੋ ਸ੍ਰੋਣਬੀਰਜਾਰਦਨੀ ਧੂਮ੍ਰਹੰਤੀ." (ਚੰਡੀ ੨)


ਸ੍ਰੋਤਾ. ਪ੍ਰਵਾਹ. ਚਸ਼ਮਾ. ਦੇਖੋ, ਸ੍ਰੁ ਧਾ. "ਸ੍ਰੋਤ ਸਰਿਤਾ ਸਮੁਦ੍ਰ ਆਤਮ ਸਮਾਨ ਹੈ." (ਭਾਗੁ ਕ) ੨. ਸੰ. ਸ਼੍ਰੋਤ. ਸੰਗ੍ਯਾ- ਕੰਨ. ਦੇਖੋ, ਸ਼੍ਰੁ ਧਾ. "ਪਰ ਨਿੰਦਾ ਨਹਿ ਸ੍ਰੋਤ ਸ੍ਰਵਣੰ." (ਸਹਸ ਮਃ ੫) "ਹਰਿ ਕੇ ਨਾਮ ਬਿਨ ਧ੍ਰਿਗ ਸ੍ਰੋਤ." (ਕੇਦਾ ਮਃ ੫) ੩. ਸੰ. ਸ਼੍ਰੋਤ ਵਿ- ਸ਼੍ਰੁਤਿ (ਵੇਦ) ਸੰਬੰਧੀ। ੪. ਕੰਨ ਦਾ ਵਿਸਾ ਸ਼ਬਦ. ਧੁਨਿ. "ਸ੍ਰਵਣ ਸ੍ਰੋਤ ਰਜੇ ਗੁਰਬਾਣੀ." (ਮਾਰੂ ਸੋਲਹੇ ਮਃ ੧) ਗੁਰੁਬਾਣੀ ਦੀ ਧੁਨਿ ਨਾਲ ਕੰਨ ਤ੍ਰਿਪਤ ਹੋ ਗਏ.


ਸੰ. श्रोतृ ਸ਼੍ਰੋਤ੍ਰਿ. ਵਿ- ਸੁਣਨ ਵਾਲਾ.


੧. ਸ਼੍ਰੱਧਾਵਾਨ। ੨. ਨਿੰਮ੍ਰਤਾ ਵਾਲਾ। ੩. ਪ੍ਰੇਮੀ। ੪. ਉਦਾਰ। ੫. ਅਰਥ ਸਮਝਣ ਦੀ ਬੁੱਧੀ ਰੱਖਣ ਵਾਲਾ। ੬. ਆਲਸ ਰਹਿਤ। ੭. ਪ੍ਰਸ਼ਨ ਕਰਨ ਦੇ ਢੰਗ ਦਾ ਜਾਣੂ ੮. ਮਿੱਠੀ ਬਾਣੀ ਵਾਲਾ। ੯. ਇੰਦ੍ਰੀਜਿਤ। ੧੦. ਪ੍ਰਸੰਗ ਦੇ ਸਿੱਧਾਂਤ ਨੂੰ ਜਾਣਨ ਵਾਲਾ। ੧੧. ਕੁਟਿਲਤਾ ਤੋਂ ਬਿਨਾ। ੧੨. ਸੇਵਾ ਕਰਨ ਦਾ ਪ੍ਰੇਮੀ। ੧੩. ਪਾਖੰਡ ਅਤੇ ਆਪਣੇ ਯਸ ਦਾ ਤਿਆਗੀ। ੧੪. ਜੋ ਸੁਣਿਆ ਹੈ ਉਸ ਉੱਪਰ ਅਮਲ ਕਰਨ ਵਾਲਾ.


ਸੰ. ਸ਼੍ਰੋਤ੍ਰਿਯ. ਵਿ- ਜਿਸ ਨੇ ਸ਼੍ਰਵਣ ਕੀਤਾ ਹੈ. ਜਿਸ ਨੇ ਬਹੁਤ ਸੁਣਿਆ ਹੈ। ੨. ਸੰਗ੍ਯਾ- ਪੰਡਿਤ. ਵਿਦ੍ਵਾਨ। ੩. ਜਿਸ ਨੇ ਵੇਦਾਂ ਨੂੰ ਕੰਠ ਕੀਤਾ ਹੈ. ਜੋ ਬਿਨਾ ਪੋਥੀ ਦੀ ਸਹਾਇਤਾ ਦੇ ਵੇਦ ਪੜ੍ਹ ਅਤੇ ਪੜ੍ਹਾ ਸਕਦਾ ਹੈ.