Meanings of Punjabi words starting from ਨ

ਸੰ. ਵਿ- ਝੁਕਿਆ ਹੋਇਆ। ੨. ਵਿਨੀਤ. ਹਲੀਮ. ਹੌਮੈ ਰਹਿਤ.


ਸੰ. ਸੰਗ੍ਯਾ- ਨੀਵੇਂ ਹੋਣ ਦਾ ਭਾਵ. ਝੁਕਾਉ। ੨. ਹਲੀਮੀ.


ਸੰ. नय्. ਧਾ- ਲੈ ਜਾਣਾ, ਪਹੁਚਣਾ, ਰਖ੍ਯਾ ਕਰਨਾ। ੨. ਸੰਗ੍ਯਾ- ਨੀਤਿ। ੩. ਇਨਸਾਫ. ਨ੍ਯਾਯ. "ਸਮਸ ਮਨਿੰਦ ਪ੍ਰਕਾਸ਼ ਨਯ, ਤਮ ਅਨਯ ਨਸਾਏ." (ਗੁਪ੍ਰਸੂ) ਨਯ (ਇਨਸਾਫ) ਦਾ ਪ੍ਰਕਾਸ਼ ਸੂਰਜ ਸਮਾਨ ਹੈ, ਜੋ ਅਨਯ (ਅਨੀਤਿਰੂਪ) ਅੰਧੇਰੇ ਨੂੰ ਦੂਰ ਕਰਦਾ ਹੈ। ੪. ਵਿਸਨੁ। ੫. ਨਦੀ. ਦੇਖੋ, ਨੈ.


ਦੇਖੋ, ਨ੍ਯਗ੍ਰੋਧ.


ਸੰ. ਨਯਨ. ਸੰਗ੍ਯਾ- ਨੇਤ੍ਰ. ਅੱਖ. "ਗੁਰੁ ਅਰਜੁਨ ਪਿਖਹੁ ਨਯਣ." (ਸਵੈਯੇ ਮਃ ੫. ਕੇ) ੨. ਲੈ ਜਾਣ ਦੀ ਕ੍ਰਿਯਾ.


ਨੇਤ੍ਰੀਂ. ਨੇਤ੍ਰਾਂ ਨਾਲ. "ਨਯਣਿ ਗੁਰੁ ਅਮਰ ਪਿਖਿਜੈ." (ਸਵੈਯੇ ਮਃ ੩. ਕੇ)


ਦੇਖੋ, ਨਯਣ.


ਅੱਖ ਦਾ ਪੜਦਾ. ਨਯਨਪਟ. ਪਲਕ.


ਅੰਝੂ. ਆਂਸੂ. ਹੰਝੂ. ਅਸ਼੍ਰੁ.


ਸੰਗ੍ਯਾ- ਨਯ (ਨਦੀਆਂ) ਵਾਲੀ ਪ੍ਰਿਥਿਵੀ. (ਸਨਾਮਾ) ੨. ਨੇਤ੍ਰਾਂ ਕਰਕੇ. ਦੇਖੋ, ਨਯਣਿ, ਨੈਣੀ ਅਤੇ ਨੈਨੀ.