Meanings of Punjabi words starting from ਪ

ਦੇਖੋ, ਪਟੋਲੀ.


ਸੰ. ਸੰਗ੍ਯਾ- ਇੱਕ ਪ੍ਰਕਾਰ ਦਾ ਰੇਸ਼ਮੀ ਵਸਤ੍ਰ, ਦੋ ਪੁਰਾਣੇ ਸਮੇਂ ਗੁਜਰਾਤ ਵਿੱਚ ਬਣਦਾ ਸੀ। ੨. ਜੰਗਲੀ ਪਰਵਲ ਦੀ ਬੇਲ, ਜਿਸ ਦੇ ਪੱਤੇ ਬੀਜ ਅਤੇ ਜੜ, ਵੈਦ ਅਨੇਕ ਰੋਗਾਂ ਵਿੱਚ ਵਰਤਦੇ ਹਨ. Trichosanthes Cucumerina.


ਸੰਗ੍ਯਾ- ਰੇਸ਼ਮੀ ਵਸਤ੍ਰ. ਦੇਖੋ, ਪਟੋਲ ੧. "ਪ੍ਰੇਮ ਪਟੋਲਾ ਤੇ ਸਹਿ ਦਿਤਾ ਢਕਣ ਕੂ ਪਤਿ ਮੇਰੀ." ( ਵਾਰ ਗੂਜ ੨. ਮਃ੫) "ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ." (ਸ. ਫਰੀਦ)


ਸੰਗ੍ਯਾ- ਪੱਟ (ਰੇਸ਼ਮ ) ਦਾ ਵਪਾਰ ਅਤੇ ਕੰਮ ਕਰਨ ਵਾਲਾ. "ਲੱਖੂ ਰਹੈ ਪਟੋਲੀ ਤਾਂਹਿ ."(ਗੁਪ੍ਰਸੂ) ਦੇਖੋ, ਲੱਖੂ। ੨. ਪੱਟ ਦਾ ਕੰਮ ਕਰਨ ਤੋਂ ਹੀ ਇੱਕ ਜਾਤਿ ਪਟੋਲੀ ਹੋ ਗਈ ਹੈ। ੩. ਡਿੰਗ. ਪੱਲਾ. ਲੜ. ਦਾਮਨ.


ਤੁੱਲ. ਸਮਾਨ. ਦੇਖੋ, ਪਟਤਰ. "ਤਾਸੁ ਪਟੰਤਰ ਨਾ ਪੁਜੈ." (ਸ. ਕਬੀਰ)#੨. ਸਮਾਨਤਾ. ਮੁਕਾਬਲਾ. "ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹਿ."( ਮਃ ੨. ਵਾਰ ਸੂਹੀ)


ਦੇਖੋ, ਕਰਪਟੰਬੁ.