Meanings of Punjabi words starting from ਫ

ਫਿਰੰਗ ਨਿਵਾਸੀ. "ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ." (ਅਕਾਲ) ਦੇਖੋ, ਫਿਰੰਗ.


ਕਰਚਾ. ਦੇਖੋ, ਫਰਡਾ. "ਇਕ ਕੇ ਦ੍ਰਿਗ ਸੋ ਲਗ੍ਯੋ ਫਿਰੰਡਾ." (ਗੁਪ੍ਰਸੂ)


ਭ੍ਰਮੰਤ. "ਫਿਰੰਤ ਜੋਨਿ ਅਨੇਕ." (ਸਹਸ ਮਃ ੫)


ਫਿਰਦਾ. ਭ੍ਰਮਣ ਕਰਦਾ। ੨. ਸੰਗ੍ਯਾ ਮੁਸਾਫਿਰ. "ਵਿਚਿ ਮਾਇਆ ਫਿਰਹ ਫਿਰੰਦੇ." (ਬਿਲਾ ਮਃ ੪) ੩. ਰਾਗਵਿਦ੍ਯਾ ਦਾ ਇੱਕ ਪੂਰਣ ਪੰਡਿਤ, ਜਿਸ ਨੇ ਗੁਰੂ ਨਾਨਕਦੇਵ ਦੀ ਆਗਯਾ ਨਾਲ ਭਾਈ ਮਰਦਾਨੇ ਨੂੰ ਰਾਗਵਿਦ੍ਯਾ ਸਿਖਾਈ, ਅਤੇ ਰਬਾਬ ਸਾਜ ਸਤਿਗੁਰੂ ਦੀ ਭੇਟਾ ਕੀਤਾ. ਦੇਖੋ, ਭੈਰੋਂਆਣਾ.


ਅ਼. [فِےالحال] ਫ਼ੀ- ਅਲਹ਼ਾਲ. ਕ੍ਰਿ. ਵਿ- ਇਸ ਵੇਲੇ. ਵਰਤਮਾਨ ਕਾਲ ਮੇਂ. "ਦੁਨੀਆਂ ਚੀਜ ਫਿਲਹਾਲ." (ਤਿਲੰ ਮਃ ੫) "ਦਿਲ ਮਹਿ ਜਾਣਹੁ ਸਭ ਫਿਲਹਾਲਾ." (ਮਾਰੂ ਸੋਲਹੇ ਮਃ ੫) ਭਾਵ ਜੋ ਪਦਾਰਥ ਹੁਣ ਹਨ. ਇਹ ਸਦਾ ਕਾਲ ਰਹਿਣ ਵਾਲੇ ਨਹੀਂ.


ਦੇਖੋ, ਫਿਲਹਾਲ.