Meanings of Punjabi words starting from ਭ

ਸੰਗ੍ਯਾ- ਭੜ ਭੜ ਧੁਨਿ. "ਅਗਨਿ ਜਲੈ ਭੜਕਾਰੇ." (ਮਾਰੂ ਸੋਲਹੇ ਮਃ ੧) ੨. ਕ੍ਰੋਧ ਨਾਲ ਚੌਂਕ ਉੱਠਣ ਦੀ ਕ੍ਰਿਯਾ.


ਸੰਗ੍ਯਾ- ਡੰਡ ਰੋਲਾ. ਵਡਾ ਸ਼ੋਰ. ਦੇਖੋ, ਭਡ. "ਲਥੇ ਭੜਥੂ ਪਾਇ." (ਮਃ ੧. ਵਾਰ ਮਲਾ) ੨. ਪੰਜਾਬੀ ਵਿੱਚ ਕਈ ਭੁੜਥੇ ਨੂੰ ਭੀ ਭੜਥੂ ਆਖਦੇ ਹਨ. ਦੇਖੋ, ਭੜੁਥਾ.


ਇਹ ਸ਼ੰਖਨਾਰੀ ਛੰਦ ਦਾ ਹੀ ਨਾਮਾਂਤਰ ਹੈ. ਅਰਥਾਤ ਪ੍ਰਤਿ ਚਰਣ ਦੋ ਯਗਣ. ਜੰਗ ਦਾ ਭੜਥੂ ਇਸ ਵਿੱਚ ਵਰਣਨ ਕਾਰਣ ਇਹ ਸੰਗ੍ਯਾ- ਹੋਗਈ ਹੈ.#ਉਦਾਹਰਣ-#ਢਢੰਕੰਤ ਢੋਲੰ। ਬਬਕੰਤ ਬੋਲੰ।#ਉਛੰਕੰਤ ਤਾਜੀ। ਗਜੰਕੰਤ ਗਾਜੀ ॥ (ਕਲਕੀ)#(ਅ) ਦੂਜਾ ਰੂਪ- ਚਾਰ ਚਰਣ. ਪ੍ਰਤਿ ਚਰਣ ਸ, ਯ, , .#ਉਦਾਹਰਣ-#ਸਟਕੰਤ ਸੂਰੰ। ਬਰਕੰਤ ਹੂਰੰ।#ਬਬਕੰਤ ਬੀਰੰ ਛੁਟਕੰਤ ਤੀਰੰ ॥ (ਗੁਵਿ ੬)


ਦੇਖੋ, ਭੁੜਬਾ.