Meanings of Punjabi words starting from ਸ਼

ਸੁਰਾਸ੍ਟ੍ਰ (ਕਾਠੀਆਵਾੜ) ਨਾਲ ਹੈ ਜਿਸ ਦਾ ਸੰਬੰਧ। ੨. ਚੰਗੇ ਰਾਜ ਦਾ. ਦੇਖੋ, ਸੁਰਾਸ੍ਟ੍ਰ.


ਨਾਭਾ ਰਾਜ ਵਿੱਚ ਨਜਾਮਤ ਅਮਲੋਹ ਦਾ ਇੱਕ ਪਿੰਡ, ਜੋ ਗੋਬਿੰਦ ਗੜ੍ਹ ਰੇਲਵੇ ਸਟੇਸ਼ਨ ਤੋਂ ਈਸ਼ਾਨ ਕੋਣ ਕਰੀਬ ਚਾਰ ਮੀਲ ਹੈ. ਇਸ ਪਿੰਡ ਤੋਂ ਪੂਰਵ ਵੱਲ ਪੌਣ ਮੀਲ ਪੁਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਇਸ ਥਾਂ ਗੁਰੂ ਸਾਹਿਬ ਜੀ ਦਾ ਕੁੱਤਾ ਸੂਰ ਨਾਲ ਲੜਕੇ ਸੂਰ ਨੂੰ ਮਾਰਕੇ ਮਰ ਗਿਆ.¹ ਰਿਆਸਤ ਨਾਭੇ ਵੱਲੋ ੨੮੦ ਵਿੱਘੇ ਜ਼ਮੀਨ ਅਤੇ ੪੮ ਰੁਪਯੇ ਨਕਦ ਗੁਰੁਦ੍ਵਾਰੇ ਦੇ ਨਾਉਂ ਹਨ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਪੁਰ ਮੇਲਾ ਹੁੰਦਾ ਹੈ. ਦੇਖੋ, ਸੌਂਟੀ ਦੇ ਸਰਦਾਰ.


ਇਹ ਨਿਸ਼ਾਨ ਵਾਲੀ ਮਿਸਲ ਵਿੱਚੋਂ ਜਾਗੀਰਦਾਰ ਸਰਦਾਰ ਹਨ. ਸਨ ੧੭੬੩ ਵਿੱਚ ਸਰਦਾਰ ਸੰਗਤ ਸਿੰਘ, ਦਸੌਂਧਾ ਸਿੰਘ, ਜੈ ਸਿੰਘ, ਮੋਹਰ ਸਿੰਘ ਆਦਿਕਾਂ ਨੇ ਆਪਣੇ ਬਲ ਨਾਲ ਅੰਬਾਲਾ, ਸਰਾਇ ਲਸ਼ਕਰ ਖਾਨ, ਸ਼ਾਹਬਾਦ, ਦੋਰਾਹਾ, ਲੱਧੜਾਂ, ਸੌਂਟੀ ਆਦਿ ਪੁਰ ਕਬਜਾ ਕਰਕੇ ਆਪਣੀ ਹੁਕੂਮਤ ਥਾਪੀ. ਹੁਣ ਲੱਧੜਾਂ ਜ਼ਿਲਾ ਲੁਧਿਆਨਾ ਵਿੱਚ ਅਤੇ ਸੌਂਟੀ ਰਿਆਸਤ ਨਾਭੇ ਦੇ ਰਾਜ ਵਿੱਚ ਹੈ.


ਸੰ. ਸੰਗ੍ਯਾ- ਸ਼ੰਕਰ (ਸ਼ਿਵ) ਦਾ ਸ਼ੁਕ੍ਰ (ਵੀਰਯ). ਪਾਰਾ.


ਸ਼ੰਕਰ (ਸ਼ਿਵ) ਦੀ ਇਸਤ੍ਰੀ. ਪਾਰਵਤੀ। ੨. ਮਜੀਠ। ੩. ਵਿ- ਕਲ੍ਯਾਣ ਕਰਨ ਵਾਲੀ.