Meanings of Punjabi words starting from ਅ

ਸੰ. ਅਕਾਰ੍‍ਯ. ਸੰਗ੍ਯਾ- ਹਾਨੀ. ਨੁਕਸਾਨ। ੨. ਕੁਕਰਮ. "ਤਜ ਕਾਜ, ਅਕਾਜ ਕੌ ਕਾਜ ਸਵਾਰ੍ਯੌ." (ਸਵੈਯੇ ੩੩) ੩. ਕ੍ਰਿ. ਵਿ- ਬੇਫਾਇਦਾ. ਵ੍ਰਿਥਾ.


ਸੰ. ਅਕਾਯਾਂਰ੍‍ਥ. ਵਿ- ਨਿਸਪ੍ਰਯੋਜਨ. ਬੇ- ਫਾਇਦਾ. ਬਿਨਾ ਲਾਭ. ਨਿਸਫਲ. ਅਕਾਰਥ. "ਤੁਝ ਬਿਨੁ ਜੀਵਨ ਸਗਲ ਅਕਾਥ." (ਬਿਲਾ ਮਃ ੫) "ਤਿਨ ਸਭ ਜਨਮ ਅਕਾਥਾ." (ਜੈਤ ਮਃ ੪)


ਅ਼. [اکابِر] ਅਕਬਰ ਦਾ ਬਹੁ ਵਚਨ. ਵਡੇ.


ਵਿ- ਨਿਕੰਮਾ. ਵ੍ਰਿਥਾ। ੨. ਸੰ. ਕਾਮਨਾ ਰਹਿਤ. ਨਿਸਕਾਮ. ਇੱਛਾ ਬਿਨਾ. "ਅਕਾਮ ਹੈ." (ਜਾਪੁ) ੩. ਜਿਸ ਤੇ ਕਾਮਦੇਵ (ਅਨੰਗ) ਦਾ ਅਸਰ ਨਹੀਂ.


ਦੇਖੋ, ਅਕਾਇ.


ਸੰਗ੍ਯਾ- ਆੜੇ ਅੱਖਰ ਦਾ ਉੱਚਾਰਣ।#੨. ਆੜਾ ਅੱਖਰ. "ਅਮਿਟ ਸਿੰਘ ਕੇ ਬਚਨ ਸੁਨ ਬੋਲ੍ਯੋ ਹਰਿ ਕਰ ਕੌਪ। ਅਬ ਅਕਾਰ ਤੁਅ ਲੋਪ ਕਰ ਅਮਿਟ ਸਿੰਘ ਬਿਨ ਓਪ." (ਕ੍ਰਿਸਨਾਵ) "ਅ" ਲੋਪ ਕਰਨ ਤੋਂ ਮਿਟ ਸਿੰਘ। ੨. ਸੰ. ਆਕਾਰ. ਸੰਗ੍ਯਾ- ਸੂਰਤ. ਸ਼ਕਲ ਸ਼ਕਲ ਵਿੱਚ ਆਈ ਰਚਨਾ. "ਜਬ ਅਕਾਰ ਇਹੁ ਕਛੁ ਨ ਦ੍ਰਿਸਟੇਤਾ." (ਸੁਖਮਨੀ)#੩. ਮੂਰਤਿ। ੪. ਚਿੰਨ੍ਹ। ੫. ਵਿ- ਸਾਕਾਰ. ਆਕਾਰ ਸਹਿਤ. "ਆਪਿ ਅਕਾਰੁ ਆਪਿ ਨਿਰੰਕਾਰੁ." (ਗੌਡ ਮਃ ੫) ਆਪੇ ਸਾਕਾਰ ਆਪੇ ਨਿਰਾਕਾਰ.


ਦੇਖੋ, ਅਕਾਜ.