Meanings of Punjabi words starting from ਆ

ਸੰ. आरुढ. ਵਿ- ਚੜ੍ਹਿਆ ਹੋਇਆ. ਸਵਾਰ. "ਆਰੂੜਤੇ ਅਸ੍ਵ ਰਥ ਨਾਗਹ" (ਸਹਸ ਮਃ ੫) ੨. ਦ੍ਰਿੜ੍ਹ. ਕਾਇਮ. ਪੱਕਾ.


ਆਰਾ ਦਾ ਬਹੁ ਵਚਨ। ੨. ਵਾਨ. ਵਾਲੇ. ਦੇਖੋ, ਆਰਾ ਆਰੀ. "ਅਵਗਨੀਆਰੇ ਪਾਥਰ ਭਾਰੇ." (ਕਾਨ ਮਃ ੪)


ਫ਼ਾ. [آریم] ਅਸੀਂ ਲਿਆਉਨੇ ਹਾਂ. ਅਸੀਂ ਲਿਆਵਾਂਗੇ. ਹਮ ਲਾਵੇਂ.


ਸੰ. ਆਰੋਹਿਤ. ਵਿ- ਚੜ੍ਹਿਆ ਹੋਇਆ. ਸਵਾਰ. "ਜਰਾ ਜੰਮਹਿ ਆਰੋਅਹ." (ਸਵੈਯੇ ਮਃ ੪. ਕੇ) ਬੁਢੇਪਾ ਅਤੇ ਜਨਮ ਆਦਿਕਾਂ ਉੱਪਰ ਸਵਾਰ ਹੋਂ. ਭਾਵ, ਖਟ ਊਰਮੀਆਂ ਦੇ ਅਧੀਨ ਨਹੀਂ ਸਗੋਂ ਉਨ੍ਹਾਂ ਤੇ ਬਲ ਰਖਦੇ ਹੋਂ ਦੇਖੋ, ਆਰੋਹਣ.


ਸੰ. ਸੰਗ੍ਯਾ- ਪੌੜੀ. ਸੀੜ੍ਹੀ. "ਮੋਖਾਰੋਹਣ ਪ੍ਰਗਟ ਗਿਰਾ ਅਘਖੰਡਣੀ." (ਗੁਪ੍ਰਸੂ) ਮੋਖ (ਮੁਕਤਿ) ਦੀ ਆਰੋਹਣ (ਪੌੜੀ). ੨. ਚੜ੍ਹਨਾ. ਸਵਾਰ ਹੋਣਾ.


ਸੰ. आरोहिन ਵਿ- ਚੜ੍ਹਨ ਵਾਲਾ। ੨. ਉੱਪਰ ਜਾਣ ਵਾਲਾ। ੩. ਤਰੱਕ਼ੀ ਕਰਨ ਵਾਲਾ। ੪. ਸੰਗ੍ਯਾ- ਸੰਗੀਤ ਅਨੁਸਾਰ ਉਹ ਤਾਨ, ਜੋ ਉੱਚੇ ਸੁਰਾਂ ਵੱਲ ਜਾਵੇ. ਜੈਸੇ ਸ ਰ ਗ ਮ ਪ ਧ ਨ.


ਦੇਖੋ, ਅਰੋਗ, ਅਰੋਗਤ ਅਤੇ ਅਰੋਗੀ. "ਜਿਹ ਪ੍ਰਸਾਦਿ ਆਰੋਗ ਕੰਚਨਦੇਹੀ." (ਸੁਖਮਨੀ) "ਆਰੋਗਤ ਭਏ ਸਰੀਰਾ." (ਸੂਹੀ ਛੰਤ ਮਃ ੪)


ਸੰ. आरोपण ਸੰਗ੍ਯਾ- ਲਗਾਉਣਾ. ਜੜਨਾ. "ਤਹਿ ਆਰੋਪਨ ਕੀਨਸ ਮਾਲੀ." (ਗੁਪ੍ਰਸੂ) ੨. ਕਿਸੇ ਵਸਤੁ ਦੇ ਗੁਣ ਨੂੰ ਦੂਜੀ ਵਸਤੁ ਵਿੱਚ ਖਿਆਲ ਕਰਨਾ, ਅਥਵਾ ਮੰਨਣਾ। ੩. ਭ੍ਰਮ. ਮਿਥ੍ਯਾਗ੍ਯਾਨ.