nan
ਅ਼. [خازِن] ਖ਼ਾਜ਼ਿਨ. ਵਿ- ਜਮਾਂ ਕਰਨ ਵਾਲਾ। ੨. ਸੰਗ੍ਯਾ- ਖ਼ਜ਼ਾਨਚੀ.
ਖ਼ਜ਼ਾਨਚੀ. ਭਾਵ- ਸਾਧੁਜਨ. ਦੇਖੋ, ਖਾਜਿਨ. "ਸਚੁ ਤੇਰੇ ਖਾਜੀਨਿਆ." (ਸੂਹੀ ਮਃ ੫)
ਸੰ. ਖਾਦ੍ਯ. ਸੰਗ੍ਯਾ- ਖਾਣ ਯੋਗ੍ਯ ਪਦਾਰਥ. ਭੋਜਨ. ਖਾਜਾ. "ਖਾਜੁ ਹੋਇਆ ਮੁਰਦਾਰੁ." (ਵਾਰ ਸਾਰ ਮਃ ੧) "ਜਿਨਹੁ ਅਖਾਜ ਖਾਜ ਲਖ ਪਾਏ." (ਗੁਪ੍ਰਸੂ) ੨. ਸੰ. ਖਜੁ. ਖੁਜਲੀ. [حِکّہ] ਹ਼ਿੱਕਾ. Prurigo. ਇਸ ਦੇ ਕਾਰਣ ਹਨ- ਮੈਲਾ ਰਹਿਣਾ, ਨਿਰਮਲ ਅਤੇ ਪੱਕੀ ਹੋਈ ਗਿਜਾ ਨਾ ਖਾਣੀ, ਹਾਜਮੇ ਦਾ ਵਿਗੜਨਾ, ਜਿਗਰ ਦੀਆਂ ਬੀਮਾਰੀਆਂ ਹੋਣੀਆਂ, ਇਸਤ੍ਰੀਆਂ ਦੀ ਰਿਤੁ ਦਾ ਰੁਕਣਾ ਆਦਿ. ਜਦ ਲਹੂ ਵਿੱਚ ਉੱਪਰ ਲਿਖੇ ਕਾਰਣਾਂ ਤੋਂ ਵਿਗਾੜ ਹੁੰਦਾ ਹੈ ਤਾਂ ਸਾਰੇ ਸਰੀਰ ਉੱਤੇ ਖਾਜ ਹੋਣ ਲਗ ਜਾਂਦੀ ਹੈ. ਇਸ ਦਾ ਉਤੱਮ ਇਲਾਜ ਹੈ ਕਿ ਬਦਨ ਨੂੰ ਸਾਫ ਰੱਖੋ, ਲਹੂ ਸਾਫ ਕਰਨ ਦੀਆਂ ਦਵਾਈਆਂ ਖਾਓ ਪੀਓ, ਪਿੱਤਪਾਪੜਾ, ਚਰਾਇਤਾ, ਮੁੰਡੀ ਬੂਟੀ, ਚਿੱਟਾ ਚੰਨਣ, ਛੋਟੀ ਹਰੜ, ਇਹ ਪੰਜ ਪੰਜ ਮਾਸ਼ੇ, ਉਨਾਬ ਦੇ ਸੱਤ ਦਾਣੇ ਲੈ ਕੇ ਡੇਢ ਪਾ ਪਾਣੀ ਵਿੱਚ ਰਾਤ ਨੂੰ ਭਿਉਂ ਦਿਓ, ਸਵੇਰ ਵੇਲੇ ਮਲ ਅਤੇ ਛਾਣਕੇ ਦੇ ਤੌਲਾ ਸ਼ਰਬਤ ਉਨਾਬ ਮਿਲਾਕੇ ਪੀਓ.#ਖਟਿਆਈ, ਲਾਲ ਮਿਰਚਾਂ ਸ਼ਰਾਬ ਆਦਿ ਤੋਂ ਬਚਕੇ ਰਹੋ. ਤੁਚਾ ਨੂੰ ਕੋਮਲ ਕਰਨ ਵਾਲੇ ਬਟਣੇ ਮਲੋ.; ਦੇਖੋ, ਖਾਜ.
ਖਾਈਏ. "ਦੇ ਖਾਜੈ ਆਖਿ ਗਵਾਈਐ." (ਵਾਰ ਆਸਾ) ਜੋ ਕਰਤਾਰ ਦੇਵੇ ਸੋ ਖਾਜੈ, "ਮੈ ਦਾਤਾ ਹਾਂ" ਇਹ ਆਖਕੇ ਗਵਾਈਐ। ੨. ਦੇਕੇ (ਵੰਡਕੇ) ਛਕੀਏ, ਪਰ ਦਾਤਾ ਹੋਣ ਦਾ ਅਭਿਮਾਨ ਦੂਰ ਕਰੀਏ.#ਅਰਥਾਤ ਇਹ ਨਾ ਆਖਦੇ ਫਿਰੀਏ ਕਿ ਅਸੀਂ ਹੋਰਨਾਂ ਨੂੰ ਦਿੰਦੇ ਹਾਂ.
nan
ਸੰ. ਖਟ੍ਵਾ. ਮੰਜਾ. ਪਲੰਗ. ਚਾਰਪਾਈ. ਦੇਖੋ, ਅੰ. Cot. "ਖਾਟ ਮਾਗਉ ਚਉਪਾਈ." (ਸੋਰ ਕਬੀਰ)
nan
ਕ੍ਰਿ- ਖੱਟਣਾ. ਕਮਾਉਣਾ. ਲਾਭ ਲੈਣਾ. "ਖਾਟਣ ਕਉ ਹਰਿ ਹਰਿ ਰੋਜਗਾਰ." (ਧਨਾ ਮਃ ੫) "ਧਨ ਖਾਟਨ ਕੀਜੈ ਬਿਧਿ ਰੂਰਿ." (ਨਾਪ੍ਰ)
ਸੰਗ੍ਯਾ- ਖੱਟੀ. ਕਮਾਈ. ਲਾਭ. "ਵਡਭਾਗੀ ਧਨ ਖਾਟਿ." (ਸ੍ਰੀ ਮਃ ੫) ੨. ਕ੍ਰਿ. ਵਿ- ਖੱਟਕੇ. ਕਮਾਕੇ. "ਮਾਈ ਖਾਟਿ ਆਇਓ ਘਰਿ ਪੂਤਾ." (ਗੂਜ ਮਃ ੫) ੩. ਸੰ. ਸੰਗ੍ਯਾ- ਅਰਥੀ. ਸੀੜ੍ਹੀ. ਸ਼ਵਰਥ.
ਖੱਟਿਆ. ਕਮਾਇਆ. "ਰਾਮਰਤਨੁ ਧਨੁ ਖਾਟਿਓ." (ਟੋਡੀ ਮਃ ੫)