Meanings of Punjabi words starting from ਛ

ਸੰ. छिन्धि भिन्धि ਕੱਟੋ ਵੱਢੋ. "ਛਿੰਦ ਭਿੰਦ ਬਹੁ ਘਾਤ ਪ੍ਰਹਾਰਹਿ." (ਨਾਪ੍ਰ) ਛਿੰਧਿ ਭਿੰਧਿ ਆਖਕੇ ਸ਼ਸਤ੍ਰਾਂ ਦੇ ਵਾਰ ਕਰਦੇ ਹਨ.


ਦੇਖੋ, ਛਿੰਦ ਭਿੰਦ.


ਸੰ. छिन्न ਵਿ- ਖੰਡਿਤ. ਕੱਟਿਆ ਹੋਇਆ. ਦੇਖੋ, ਛਿਨੁ.


ਸੰ. छिन्न भिन्न ਵਿ- ਕੱਟਿਆ ਅਤੇ ਅਲਗ (ਵੱਖ) ਕੀਤਾ. ਵੱਢਕੇ ਜੁਦਾ ਕੀਤਾ। ੨. ਨਸ੍ਟ ਭ੍ਰਸ੍ਟ.


ਸੰ. छिन्ना ਸੰਗ੍ਯਾ- ਵੇਸ਼੍ਯਾ. ਕੰਚਨੀ। ੨. ਵਿ- ਪਾਟਿਆ ਹੋਇਆ. ਫਟਿਆ. "ਚੀਰ ਸਭਿ ਛਿੰਨਾ." (ਵਾਰ ਜੈਤ) ੩. ਗਿਲੋ. ਗੜੂਚੀ.


ਛੀਨੇ. ਖੋਹੇ. ਕ੍ਸ਼ੀਣ ਕੀਤੇ. "ਦਿੰਨੇ ਨਿਕਾਰ ਛਿੰਨੇ ਸੁ ਦੀਪ." (ਬ੍ਰਹਮਾਵ)