Meanings of Punjabi words starting from ਜ

ਸੰ. ਯਮਕਾਲ. ਦੋ ਕਾਲ. ਦੋ ਵੇਲੇ. ਜਨਮ ਅਤੇ ਮਰਣ ਦਾ ਸਮਾਂ. "ਜਮਕਾਲ ਤੇ ਭਏ ਨਿਕਾਣੇ." (ਧਨਾ ਮਃ ੫) "ਜਮਕਾਲ ਤਿਸੁ ਨੇੜਿ ਨ ਆਵੈ." (ਮਾਝ ਅਃ ਮਃ ੫) ੨ਵਿ- ਮਾਰਕ ਯਮ. ਕਾਲ ਕਰਤਾ ਯਮ.


ਸੰ यमकिङ्कर ਸੰਗ੍ਯਾ- ਯਮ ਦਾ ਦਾਸ਼. ਯਮਗਣ. ਯਮਦੂਤ."ਜਮਕੰਕਰ ਮਾਰਿ ਬਿਦਾਰਿਅਨੁ." (ਸਵਾ ਮਃ ੪) "ਜਮਕੰਕਰੁ ਨੇੜਿ ਨ ਆਇਆ." (ਸੋਰ ਮਃ ੫)


ਸੰਗ੍ਯਾ- ਸੰਘੱਟ. ਭੀੜ। ੨. ਯਮ ਘੱਟ. ਯਮਮਾਰਗ.


ਦੇਖੋ, ਜਮ ਕਾ ਘਾਟ.


ਸੰਗ੍ਯਾ- ਯਮ ਦੀ ਫਾਹੀ। "ਨਿਤ ਜੋਹੇ ਜਮਜਾਲੇ." (ਸ੍ਰੀ ਮਃ ੩) ੨. ਫੰਧਕ ਦਾ ਜਾਲ.


ਯਮ ਅਥਵਾ ਫੰਧਕ. ਦੇ ਜਾਲ ਵਿੱਚ. "ਜਿਉ ਮਛੁਲੀ ਫਾਥੀ ਜਮਜਾਲਿ." (ਓਅੰਕਾਰ)