Meanings of Punjabi words starting from ਪ

ਸੰਗ੍ਯਾ- ਪੱਟ- ਅੰਬਰ. ਰੇਸ਼ਮੀ ਵਸਤ੍ਰ. "ਪਹਿਰੇ ਪਟੰਬਰ ਕਰਿ ਅਡੰਬਰ." (ਸੂਹੀ ਛੰਤ ਮਃ ੧)


ਸੰ. पठ्. ਧਾ- ਸਿੱਖਣਾ, ਪੜ੍ਹਨਾ, ਗੰਥ੍ਰ ਰਚਣਾ.


ਪ੍ਰਾ. ਕ੍ਰਿ- ਭੇਜਣਾ. ਦੇਖੋ, ਪ੍ਰਸ੍‍ਥਾਨ। ੨. ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪੜ੍ਹਨਾ. ਪਾਠ ਕਰਨਾ. ਦੇਖੋ, ਪਠ.


ਸੰ. ਵਿ- ਪੜ੍ਹਨ ਯੋਗ੍ਯ.


ਸੰਗ੍ਯਾ- ਪਠਾਣ ਦਾ ਬੇਟਾ. ਪਠਾਣਵੰਸ਼ੀ. "ਕੌਚ ਕ੍ਰਿਪਾਨ ਕਸੇ ਪਠਨੇਟੇ " (ਚਰਿਤ੍ਰ ੨)


ਸੰਗ੍ਯਾ- ਘਾਹ ਦਾ ਪੱਤਾ। ੨. ਚਾਰਾ। ੩. ਸ਼ਰੀਰ ਦੇ ਉਹ ਨਸ, ਜੋ ਦਿਮਾਗ਼ ਨਾਲ ਸੰਬੰਧ ਰਖਦੇ ਹਨ, ਜਿਨ੍ਹਾਂ ਨਾਲ ਸਪਰਸ਼ਗ੍ਯਾਨ ਅਤੇ ਅੰਗਾਂ ਦੀ ਚੇਸ੍ਟਾ ਹੁੰਦੀ ਹੈ. ਸੰਵੇਦਨਸੂਤ੍ਰ. Sinew । ੪. ਬੱਚਾ। ੫. ਨੌਜੁਆਨ.