Meanings of Punjabi words starting from ਫ

ਜਿਲਾ ਜਲੰਧਰ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਤਲੁਜ ਦੇ ਉੱਤਰੀ ਕਿਨਾਰੇ ਹੈ. ਇਹ ਨਗਰ ਸ਼ਾਹਜਹਾਂ ਨੇ ਵਸਾਇਆ ਅਤੇ ਇੱਕ ਭਾਰੀ ਸਰਾਇ ਬਣਵਾਈ, ਜਿਸ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਨੇ ਮਜਬੂਤ ਕਿਲਾ ਰਚਿਆ, ਜਿਸ ਵਿੱਚ ਹੁਣ ਪੁਲਿਸ ਦਾ ਸਕੂਲ ਹੈ. ਫਿਲੌਰ ਸਿੱਖਰਾਜ ਦੀ ਹੱਦ ਸੀ, ਇਸ ਲਈ ਇੱਥੇ ਸਿੱਖ ਫੌਜ ਦੀ ਛਾਉਣੀ ਸੀ.


ਵਿ- ਫਿਲੌਰ ਦਾ ਵਸਨੀਕ। ੨. ਸੰਗ੍ਯਾ- ਫੁੱਲੀ ਹੋਈ ਮੋਣਦਾਰ ਕਚੌਰੀ. ਦੇਖੋ, ਫਲੌਰੀ.#"ਬੇਸਨ ਸਾਨਿ ਫਿਲੌਰੀ ਕਰੈਂ." (ਗੁਪ੍ਰਸੂ)


ਸੰਗ੍ਯਾ- ਫੂਸ ਦਾ ਫਾਟਕ. ਕੱਖਾਂ ਕਾਨਿਆਂ ਦਾ ਕਪਾਟ.


ਸੰ. ਫੇਰੁਕੀ. ਸੰਗ੍ਯਾ- ਗਿਦੜੀ. "ਫਿਕੰਤ ਫਿੰਕਰੀ ਫਿਰੰ." (ਰਾਮਾਵ)