Meanings of Punjabi words starting from ਬ

ਫ਼ਾ. [بجان] ਕ੍ਰਿ. ਵਿ- ਜਾਨ ਦੇ ਨਾਲ. ਦਿਲੋਂ.


ਸੰ. ਵਾਦਿਤ੍ਰ. ਸੰਗ੍ਯਾ- ਵਾਜਾ. "ਪੰਚ ਬਜਿਤ੍ਰ ਕਰੇ ਸੰਤੋਖਾ." (ਰਾਮ ਮਃ ੫) ਦੇਖੋ, ਪੰਚ ਸਬਦ.


ਅ਼. [بضِنس] ਵਿ- ਓਹੋ ਜੇਹਾ. ਉਸੇ ਕਿਸਮ ਦਾ.


ਫ਼ਾ. [بایزید] ਬਾਯਜ਼ੀਦ. ਇੱਕ ਮਹਾਤਮਾ ਸਾਧੂ, ਜੋ ਬਸ੍ਤਾਮ (ਮੁਲਕ ਫ਼ਾਰਿਸ) ਵਿੱਚ ਰਹਿਂਦਾ ਸੀ। ੨. ਇੱਕ ਪੰਜਾਬੀ ਸੰਤ ਅਤੇ ਕਵਿ, ਜੋ ਈਸਵੀ ਸੋਲਵੀਂ ਸਦੀ ਦੇ ਮੱਧ ਹੋਇਆ ਹੈ. ਇਹ ਪਹਿਲਾਂ ਪੱਕਾ ਮੁਸਲਮਾਨ ਸੀ, ਪਰ ਪਿੱਛੋਂ ਵੇਦਾਂਤੀਆਂ ਦੀ ਸੰਗਤਿ ਨਾਲ ਖੁਲਾਸਾ ਹੋ ਗਿਆ. ਇਸ ਦੇ ਚੇਲੇ "ਰੌਸ਼ਨੀ" ਕਹਾਂਉਂਦੇ ਹਨ. ਇਸ ਦੇ ਰਚੇ ਹੋਏ ਪੰਜਾਬੀ ਵਿੱਚ ਅਨੇਕ ਪਦ ਹਨ, ਜਿਨ੍ਹਾਂ ਦੇ ਅੰਤ ਇਹ ਤੁਕ ਆਉਂਦੀ ਹੈ. "ਬਜੀਦਾ! ! ਕੌਣ ਸਾਹਿਬ ਨੂੰ ਆਖੇ, ਐਂ ਨਹੀਂ ਅੰਞੁ ਕਰ."


[بایزدخاں] ਬਾਯਜ਼ੀਦਖ਼ਾਨ. ਇਹ ਕੁਸੂਰ ਦੇ ਖਲਫ਼ਜ਼ਈ ਪਠਾਣਾਂ ਵਿੱਚੋਂ ਸੀ. ਇਸ ਨੇ ਬਹਾਦੁਰਸ਼ਾਹ ਤੋਂ ਕੁਤਬੁੱਦੀਨ ਖਿਤਾਬ ਪਾਇਆ.¹ ਇਹ ਦੁਆਬੇ ਅਤੇ ਜੰਮੂ ਦੇ ਇਲਾਕੇ ਦਾ ਹਾਕਿਮ ਰਿਹਾ. ਬੰਦਾ ਬਹਾਦੁਰ ਦੇ ਧਾਵਿਆਂ ਨੂੰ ਰੋਕਣ ਲਈ ਫ਼ਰਰੁਖ਼ਸਿਯਰ ਸ਼ਾਹ ਦਿੱਲੀ ਦੇ ਹੁਕਮ ਨਾਲ ਫੌਜ ਲੈ ਕੇ ਕਈ ਵਾਰ ਸਿੱਖਾਂ ਨਾਲ ਲੜਿਆ ਅਰ ਸਰਹਿੰਦ ਦਾ ਪ੍ਰਬੰਧ ਭੀ ਕੁਝ ਕਾਲ (ਵਜ਼ੀਰਖ਼ਾਂ ਦੀ ਮੌਤ ਪਿੱਛੋਂ) ਇਸ ਦੇ ਹੱਥ ਰਿਹਾ. ਕਈ ਲੇਖਕਾਂ ਨੇ ਭੁੱਲਕੇ ਵਜ਼ੀਰਖ਼ਾਨ ਦੀ ਥਾਂ ਵਜੀਦਖਾਨ ਲਿੱਖ ਦਿੱਤਾ ਹੈ. ਅਰ ਦੋ ਨਾਮ ਇੱਕ ਹੀ ਸਮਝ ਲਏ ਹਨ.² ਬਾਯਜ਼ੀਦਖ਼ਾਨ ਬੰਦਾ ਬਹਾਦੁਰ ਦੇ ਹੱਥੋਂ ਮਾਰਿਆ ਗਿਆ. ਕਈ ਲੇਖਕਾਂ ਨੇ ਲਿਖਿਆ ਹੈ ਕਿ ਇੱਕ ਸਿੱਖ ਨੇ ਸੰਝ ਵੇਲੇ ਖ਼ੇਮੇ ਵਿੱਚ ਬਜੀਦਖਾਂ ਨੂੰ ਕਤਲ ਕਰ ਦਿੱਤਾ. ਇਹ ਘਟਨਾ ਸੰਮਤ ੧੭੭੧ (ਸਨ ੧੭੧੪) ਦੀ ਹੈ.


ਸੰਗਰੂਰ (ਜੀਂਦ) ਰਾਜ ਦਾ ਇੱਕ ਨਗਰ. ਦੇਖੋ, ਸਰੂਪਸਿੰਘ। ੨. ਦੇਖੋ, ਬਾਜੀਦਪੁਰ.


ਦੇਖੋ, ਵਜੀਰਖ਼ਾਂ.


ਫ਼ਾ. [بجُز] ਵ੍ਯ- ਸਿਵਾਯ. ਬਗੈਰ. ਬਿਨਾ. ਛੁੱਟ.


ਫ਼ਾ. [بزُرگ] ਵਿ- ਬਡਾ. ਵ੍ਰਿੱਧ.


ਫ਼ਾ. [بزُرگوار] ਵਡਿਆਈ ਰੱਖਣ ਵਾਲਾ.


ਪਹਿਲਾਂ ਇਸ ਪਿੰਡ ਦਾ ਨਾਮ ਇਹ ਸੀ, ਪਰ ਹੁਣ ਬਿਗੜਕੇ "ਬਜਕਰਵਾਲ" ਹੋ ਗਿਆ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨੇ ਕਸ਼ਮੀਰ ਦੇ ਦੌਰੇ ਸਮੇਂ ਇੱਥੇ ਚਰਨ ਪਾਏ ਹਨ. ਛੋਟਾ ਜੇਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਤਿੰਨ ਸੌ ਰੁਪਯਾ ਸਾਲਾਨਾ ਜਾਗੀਰ ਹੈ. ਪੁਜਾਰੀ ਸਿੰਘ ਹਨ. ਇੱਥੋਂ ਦਾ ਜਿਲਾ ਤਸੀਲ ਗੁਜਰਾਤ. ਥਾਣਾ ਲਾਲਾਮੂਸਾ ਹੈ. ਰੇਲਵੇ ਸਟੇਸ਼ਨ ਲਾਲਾਮੂਸਾ ਤੋਂ ੧੦. ਮੀਲ ਦੇ ਕ਼ਰੀਬ ਚੜ੍ਹਦੇ ਵੱਲ ਹੈ.