Meanings of Punjabi words starting from ਛ

ਸੰਗ੍ਯਾ- ਛੇ. ਖਟ. ਸਟ੍‌.


ਦੇਖੋ, ਖਟਸ਼ਾਸਤ੍ਰ.


ਦੇਖੋ, ਖਟਕਰਮ.


ਸੰਗ੍ਯਾ- ਸੰ. ਸ਼ਿਕ੍ਯਾ- ਛੱਤ ਨਾਲ ਲਟਕਾਇਆ ਟੋਕਰਾ, ਜਿਸ ਵਿੱਚ ਖਾਣ ਦੇ ਪਦਾਰਥ ਰੱਖੀਦੇ ਹਨ. "ਛੀਕੇ ਪਰ ਤੇਰੀ ਬਹੁਤ ਡੀਠ." (ਬਸੰ ਕਬੀਰ) ਭਾਵ ਸ੍ਵਰਗ ਆਦਿ ਲੋਕ। ੨. ਪਸ਼ੂ ਦੇ ਮੁਖ ਪੁਰ ਬੰਨ੍ਹਣ ਦਾ ਛਿਦ੍ਰਦਾਰ ਟੋਪਾ. ਛਿਕੁਲੀ.