Meanings of Punjabi words starting from ਜ

ਯਮ ਦੀ ਫਾਹੀ. ਯਮਫੰਦਾ. "ਚਹੁਦਿਸ ਪਸਰਿਓ ਹੈ ਜਮਜੇਵਰਾ." (ਸੋਰ ਕਬੀਰ)


ਜੱਲਾਦ ਯਮ. ਦੇਖੋ, ਜਿੰਦਾਰ ਅਤੇ ਜੰਦਾਰ. "ਜਮਜੰਦਾਰੁ ਨ ਆਵੈ ਨੇੜੇ." (ਧਨਾ ਮਃ ੫)


ਸੰਗ੍ਯਾ- ਕਟਾਰ. ਦੇਖੋ, ਜਮਦਾੜ੍ਹ. "ਜਮਡੱਢ ਕ੍ਰਿਪਾਣ ਨਿਕਾਰਹਿਂਗੇ." (ਕਲਕੀ)


ਦੇਖੋ, ਜਮਦਾੜ੍ਹ.


ਯਮਦੰਡ. "ਮਿਲੈ ਜਮਡਾਂਡਾ." (ਸੂਹੀ ਮਃ ੫)


ਯਮਦੰਡ. ਯਮ ਦਾ ਸੋਟਾ। ੨. ਯਮ ਵੱਲੋਂ ਮਿਲੀ ਸਜ਼ਾ. "ਜਮਡੰਡੁ ਸਹਹਿ ਸਦਾ ਦੁਖ ਪਾਏ." (ਗਉ ਅਃ ਮਃ ੩)


ਦੇਖੋ, ਜਨਮਨ ਅਤੇ ਜੰਮਣਾ.