Meanings of Punjabi words starting from ਡ

ਸੰ. दण्डवत ਦੰਡਵਤ. ਸੰਗ੍ਯਾ- ਡੰਡੇ ਵਾਂਙ ਸਿੱਧੇ ਪੈਣ ਦੀ ਕ੍ਰਿਯਾ. ਦੇਖੋ, ਅਸਟਾਂਗਪ੍ਰਣਾਮ. "ਕਰਿ ਡੰਡਉਤ ਪੁਨੁ ਵਡਾ ਹੇ." (ਸੋਹਿਲਾ) "ਡੰਡਉਤਿ ਬੰਧਨਾ ਅਨਿਕ ਬਾਰ." (ਬਾਵਨ)


ਸੰ. दण्डकरण्य ਦੰਡਕਾਰਨ੍ਯ. ਸੰਗ੍ਯਾ- ਇੱਕ ਪੁਰਾਣਾ ਜੰਗਲ, ਜੋ ਵਿੰਧ੍ਯ ਤੋਂ ਲੈ ਕੇ ਗੋਦਾਵਰੀ ਨਦੀ ਦੇ ਕਿਨਾਰੇ ਤੀਕ ਫੈਲਿਆ ਹੋਇਆ ਸੀ. ਦੇਖੋ, ਦੰਡਕ ੨. "ਡੰਡਕਾਰ ਕੇ ਬੀਚ ਜਬੈ ਤ੍ਰਿਯ ਵੈ ਗਈ." (ਚਰਿਤ੍ਰ ੧੪੯)


ਵਿ- ਦੰਡਧਰ. ਦੰਡਧਾਰੀ. ਡੰਡਾ ਰੱਖਣ ਵਾਲਾ। ੨. ਸੰਗ੍ਯਾ- ਚੋਬਦਾਰ। ੩. ਰਾਜਾ। ੪. ਯਮ। ੫. ਘੁਮਿਆਰ. ਕੁੰਭਧਾਰ। ੬. ਬ੍ਰਹਮ੍‍ਚਾਰੀ। ੭. ਸੰਨ੍ਯਾਸੀ. "ਕਾਹੂ ਹੋ ਡੰਡਧਰਿ ਹੋ." (ਗਉ ਮਃ ੫)