Meanings of Punjabi words starting from ਬ

ਬਜ਼ੁਰਗ ਦਾ ਬਹੁਵਚਨ.


ਅ਼. [بزوُر] ਸੰਗ੍ਯਾ- ਬਜ਼ਰ (ਬੀਜ) ਦਾ ਬਹੁ- ਵਚਨ. ਤੁਖ਼ਮ.


ਦੇਖੋ, ਬਜਗਾਰੀ.


ਫ਼ਾ. [بزیر] ਕ੍ਰਿ. ਵਿ- ਨੀਚੇ. ਹੇਠ. ਤਲੇ। ੨. ਵਿ- ਅਧੀਨ. ਤਾਬੇ.


ਵਿ- ਵਾਦਨ ਕਰੈਯਾ. ਬਜਾਉਣ ਵਾਲਾ.


ਉੱਤਰ ਪੱਛਮੀ ਸਰਹੱਦੀ ਇਲਾਕੇ ਵਿੱਚ, ਦੀਰ ਸ੍ਵਾਤ ਅਤੇ ਚਿਤਰਾਲ ਦੀ ਏਜੰਸੀ ਦਾ ਇਲਾਕਾ, ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਬਿਜਉਰੀ ਦਾਖ ਦਾ ਜਿਕਰ ਫਰੀਦ ਜੀ ਦੇ ਸ਼ਲੋਕ ਵਿੱਚ ਜੋ ਹੈ, ਉਹ ਇਸੇ ਦੇ ਸੰਬੰਧ ਤੋਂ ਹੈ. ਦੇਖੋ, ਬਿਜਉਰੀ.


ਫ਼ਾ. [بجنگ] ਲੜਾਈ ਮੇ. ਜੰਗ ਵਿੱਚ. "ਆਵਤ ਭਯੋ ਬਜੰਗ." (ਚਰਿਤ੍ਰ ੨੧੭)